ਨਵੀਂ ਦਿੱਲੀ, 15 ਦਸੰਬਰ

ਤਾਮਿਲਨਾਡੂ ਦੇ ਕੂਨੂਰ ਵਿੱਚ ਹੈਲੀਕਾਪਟਰ ਹਾਦਸੇ ‘ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਅੱਜ ਦੇਹਾਂਤ ਹੋ ਗਿਆ। 8 ਦਿਨਾਂ ਤੱਕ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਰਿਹਾ।

8 ਦਸੰਬਰ ਨੂੰ, ਜਦੋਂ ਤਾਮਿਲਨਾਡੂ ਦੇ ਕੂਨੂਰ ਵਿੱਚ Mi-17 V5 ਹੈਲੀਕਾਪਟਰ ਕਰੈਸ਼ ਹੋ ਗਿਆ ਸੀ, ਉਸ ਹਾਦਸੇ ਵਿੱਚ ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 13 ਲੋਕ ਮਾਰੇ ਗਏ ਸਨ। ਇਸ ਹਾਦਸੇ ਵਿੱਚ ਸਿਰਫ਼ ਵਰੁਣ ਸਿੰਘ ਹੀ ਬਚ ਸਕੇ ਸੀ। ਹਾਦਸੇ ਤੋਂ ਬਾਅਦ ਵਰੁਣ ਸਿੰਘ ਕਰੀਬ 45 ਫੀਸਦੀ ਸੜ ਗਏ ਸੀ ।

ਉਨ੍ਹਾਂ ਦੀ ਹਾਲਤ ਨਾਜ਼ੁਕ ਅਤੇ ਸਥਿਰ ਬਣੀ ਰਹੀ ਅਤੇ ਉਨ੍ਹਾਂ ਦਾ ਸ਼ੁਰੂਆਤੀ ਇਲਾਜ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਕੀਤਾ ਗਿਆ। ਬਿਹਤਰ ਇਲਾਜ ਲਈ 9 ਦਸੰਬਰ ਨੂੰ ਉਨ੍ਹਾਂ ਨੂੰ ਵੈਲਿੰਗਟਨ ਤੋਂ ਬੈਂਗਲੁਰੂ ਦੇ ਕਮਾਂਡ ਹਸਪਤਾਲ ‘ਚ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਇੱਥੇ ਸਥਿਰ ਬਣੀ ਰਹੀ। ਪਰ ਸਥਿਤੀ ਲਗਾਤਾਰ ਨਾਜ਼ੁਕ ਬਣੀ ਰਹੀ। ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਵੀ ਲੱਗੀਆਂ ਸਨ।

ਵਰੁਣ ਸਿੰਘ ਦੀ ਮੌਤ ਦੀ ਜਾਣਕਾਰੀ ਭਾਰਤੀ ਹਵਾਈ ਸੈਨਾ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਦਿੱਤੀ ਗਈ ਹੈ। ਵਰੁਣ ਸਿੰਘ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਰਹੇ ਅਤੇ ਬੁੱਧਵਾਰ ਨੂੰ ਉਨ੍ਹਾਂ ਦੇ ਦੇਹਾਂਤ ਦੀ ਦੁਖਦ ਖ਼ਬਰ ਆਈ।

ਭਾਰਤੀ ਹਵਾਈ ਸੈਨਾ ਨੂੰ ਬਹਾਦਰ ਗਰੁੱਪ ਕੈਪਟਨ ਵਰੁਣ ਸਿੰਘ ਦੇ ਦੇਹਾਂਤ ਬਾਰੇ ਸੂਚਿਤ ਕਰਦੇ ਹੋਏ ਬਹੁਤ ਦੁੱਖ ਹੋਇਆ ਹੈ। ਭਾਰਤੀ ਹਵਾਈ ਸੈਨਾ ਨੇ ਉਨ੍ਹਾਂ ਦੀ ਮੌਤ ‘ਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਵਰੁਣ ਸਿੰਘ ਅਭਿਨੰਦਨ ਵਰਧਮਾਨ ਦੇ ਬੈਚਮੇਟ ਸਨ । ਵਰੁਣ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਵੀ ਸਨਮਾਨਿਤ ਕੀਤਾ ਗਿਆਨ ਉਨ੍ਹਾਂ ਨੂੰ ਹਵਾਈ ਐਮਰਜੈਂਸੀ ਦੌਰਾਨ ਐਲਸੀਏ ਤੇਜਸ ਲੜਾਕੂ ਜਹਾਜ਼ ਨੂੰ ਬਚਾਇਆ ਸੀ।

ਜਿਸ ਤੋਂ ਬਾਅਦ ਇਸ ਸਾਲ ਸੁਤੰਤਰਤਾ ਦਿਵਸ ‘ਤੇ ਇਹ ਸਨਮਾਨ ਦਿੱਤਾ ਗਿਆ। ਵਰੁਣ ਸਿੰਘ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੀ ਰੁਦਰਪੁਰ ਤਹਿਸੀਲ ਦੇ ਪਿੰਡ ਖੋਰਮਾ ਕਨਹੋਲੀ ਦਾ ਰਹਿਣ ਵਾਲੇ ਸੀ। ਡੀਐਸਐਸਸੀ (Defence Services Staff College) ਵਿੱਚ ਤਾਇਨਾਤ ਹੋਣ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਤਾਮਿਲਨਾਡੂ ਵਿੱਚ ਰਹਿੰਦਾ ਹੈ। ਗਰੁੱਪ ਕੈਪਟਨ ਵਰੁਣ ਸਿੰਘ ਕਾਂਗਰਸ ਆਗੂ ਅਤੇ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਦੇ ਭਤੀਜੇ ਹਨ।

Spread the love