ਸਪੇਨ ਦੇ ਲਾ ਪਾਲਮਾ ਵਿੱਚ ਕੁੰਬਰੇ ਵਿਏਜਾ ਜੁਆਲਾਮੁਖੀ ਦੀ ਸੁਆਹ ਹੇਠ ਕੈਨਰੀ ਟਾਪੂ ਦਾ ਵੱਡਾ ਹਿੱਸਾ ਡੁੱਬਿਆ ਹੋਇਆ ਹੈ।

ਤਕਰੀਬਨ ਤਿੰਨ ਮਹੀਨਿਆਂ ਬਾਅਦ, ਹੁਣ ਜਦੋਂ ਜਵਾਲਾਮੁਖੀ ਦਾ ਕਹਿਰ ਸ਼ਾਂਤ ਹੋਇਆ ਤਾਂ 200 ਸਪੇਨੀ ਫੌਜੀ ਜਵਾਨਾਂ ਨੇ ਟਾਪੂ ਦੀਆਂ ਇਮਾਰਤਾਂ ਅਤੇ ਸੁਆਹ ਵਿੱਚ ਦੱਬੇ ਘਰਾਂ ਦੇ ਮਲਬੇ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਟਾਪੂ ‘ਤੇ ਰਹਿਣ ਵਾਲੇ 80,000 ਲੋਕਾਂ ਵਿੱਚੋਂ ਇੱਕ ਤਿਹਾਈ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਸਫਾਈ ਦੇ ਕਾਰਨ ਵੱਡੇ ਪੱਧਰ ‘ਤੇ ਸੁਆਹ ਦੇ ਕਣ ਵਾਤਾਵਰਣ ਵਿੱਚ ਘੁਲ ਰਹੇ ਹਨ।

ਅਜਿਹੇ ‘ਚ ਸਾਹ ਲੈਣ ‘ਚ ਤਕਲੀਫ ਹੋ ਸਕਦੀ ਹੈ।

86 ਦਿਨ ਪਹਿਲਾਂ, ਟਾਪੂ ‘ਤੇ 6,000 ਲੋਕਾਂ ਨੂੰ ਜਵਾਲਾਮੁਖੀ ਤੋਂ ਫਟਣ ਵਾਲੀ ਲਾਵਾ ਦੀ ਨਦੀ ਤੋਂ ਬਚਣ ਲਈ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਸੀ।

ਉਸ ਸਮੇਂ ਲਾਵੇ ਕਾਰਨ 3000 ਘਰ ਸੜ ਕੇ ਸੁਆਹ ਹੋ ਗਏ।

ਜਵਾਲਾਮੁਖੀ ਦੀ ਸੁਆਹ ਨੇ ਟਾਪੂ ਦੇ ਪੱਛਮੀ ਪਾਸੇ ਦੇ ਲਗਭਗ ਸਾਰੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

Spread the love