ਵਿਸ਼ਵ ਸਿਹਤ ਸੰਸਥਾ ਦੇ ਮੁਖੀ ਟੈਡਰਸ ਐਡਾਨੌਮ ਨੇ ਕਿਹਾ ਕਿ ਮੁੱਢਲੇ ਸਬੂਤ ਇਸ਼ਾਰਾ ਕਰਦੇ ਹਨ ਕਿ ਕੋਵਿਡ-19 ਵੈਕਸੀਨ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਤੇ ਲਾਗ ਖ਼ਿਲਾਫ਼ ਘੱਟ ਅਸਰਦਾਰ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ‘ਤੇ ਚਰਚਾ ਕੀਤੀ ਗਈ।

ਡਬਲਿਊਐੱੱਚਓ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਹੁਣ ਤੱਕ 77 ਮੁਲਕਾਂ ਨੇ ਓਮੀਕਰੋਨ ਕੇਸਾਂ ਦੀ ਪੁਸ਼ਟੀ ਕੀਤੀ ਹੈ, ਪਰ ਸੱਚਾਈ ਇਹ ਹੈ ਕਿ ਜ਼ਿਆਦਾਤਰ ਮੁਲਕਾਂ ਵਿੱਚ ਓਮੀਕਰੋਨ ਸਰੂਪ ਮੌਜੂਦ ਹੋਣ ਦੀ ਸੰਭਾਵਨਾ ਹੈ, ਫਿਰ ਚਾਹੇ ਇਹ ਉਥੇ ਪਕੜ ਵਿੱਚ ਆਇਆ ਹੈ ਜਾਂ ਨਹੀਂ।

ਉਨ੍ਹਾਂ ਕਿਹਾ, ‘‘ਅਸੀਂ ਇਸ ਗੱਲੋਂ ਫ਼ਿਕਰਮੰਦ ਹਾਂ ਕਿ ਲੋਕ ਓਮੀਕਰੋਨ ਨੂੰ ਹਲਕੇ ਵਿੱਚ ਲੈ ਕੇ ਅਵੇਸਲੇ ਹੋ ਰਹੇ ਹਨ।

ਟੀਕਾਕਰਨ ਨੂੰ ਲੈ ਕੇ ਉਨਹਾਂ ਕੀ ਕਿਹਾ ਆਓ ਦੇਖਦੇ ਆ।

ਸੰਸਥਾ ਨੇ ਕਿਹਾ ਕਿ ਨਵਾਂ ਸਰੂਪ ਆਪਣੇ ਨਾਲ ਮੁੜ ਲਾਗ ਚਿੰਬੜਨ ਦਾ ਵੱਡਾ ਜੋਖ਼ਮ ਚੁੱਕੀ ਫਿਰਦਾ ਹੈ।

ਡਬਲਿਊਐੱਚਓ ਨੇ ਆਪਣੀ ਹਫ਼ਤਾਵਾਰੀ ਅਪਡੇਟ ਵਿੱਚ ਕਿਹਾ ਕਿ ਓਮੀਕਰੋਨ ਕਰਕੇ ਸਰੀਰ ਦੇ ਸੁਰੱਖਿਆ ਤੰਤਰ ’ਤੇ ਪੈਣ ਵਾਲੇ ਅਸਰ ਨੂੰ ਸਮਝਣ ਲਈ ਅਜੇ ਹੋਰ ਅੰਕੜਿਆਂ ਦੀ ਲੋੜ ਹੈ।

ਉਨ੍ਹਾਂ ਕਿਹਾ ਅਸੀਂ ਇਸ ਗੱਲੋਂ ਫ਼ਿਕਰਮੰਦ ਹਾਂ ਕਿ ਲੋਕ ਓਮੀਕਰੋਨ ਨੂੰ ਹਲਕੇ ਵਿੱਚ ਲੈ ਕੇ ਅਵੇਸਲੇ ਹੋ ਰਹੇ ਹਨ।

ਉਨ੍ਹਾਂ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਕਿ ‘ਕੋਈ ਵੀ ਮੁਲਕ ਸਿਰਫ਼ ਵੈਕਸੀਨ ਦੇ ਦਮ ’ਤੇ ਇਸ ਸੰਕਟ ’ਚੋਂ ਬਾਹਰ ਨਹੀਂ ਨਿਕਲ ਸਕਦਾ। ਟੀਕਾਕਰਨ ਦੇ ਨਾਲ ਮਾਸਕ, ਸਮਾਜਿਕ ਦੂਰੀ, ਵੈਂਟੀਲੇਸ਼ਨ ਜਾਂ ਹੱਥਾਂ ਦੀ ਸਫ਼ਾਈ ਵੀ ਜ਼ਰੂਰੀ ਹੈ।’’

Spread the love