ਨਵੀਂ ਦਿੱਲੀ, 16 ਦਸੰਬਰ

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲੀ ਵਾਰ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਕੁਦਰਤੀ ਖੇਤੀ ਬਾਰੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਆਨੰਦ ਵਿੱਚ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਹਾਲਾਂਕਿ ਪੀਐਮ ਮੋਦੀ ਕਈ ਵਾਰ ਕੈਮੀਕਲ ਮੁਕਤ ਖੇਤੀ ਦੀ ਅਪੀਲ ਕਰ ਚੁੱਕੇ ਹਨ, ਪਰ ਮੋਦੀ ਨੇ ਇਸ ਸੰਮੇਲਨ ਦੇ ਜ਼ਰੀਏ ਇਸ ‘ਤੇ ਜ਼ੋਰ ਦਿੱਤਾ। ਇਸ ਪ੍ਰੋਗਰਾਮ ਵਿੱਚ ਪੰਜ ਹਜ਼ਾਰ ਤੋਂ ਵੱਧ ਕਿਸਾਨ ਹਾਜ਼ਰ ਸਨ।

ਪੀਐਮ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਖੇਤੀ ਨੇ ਜਿਸ ਤਰ੍ਹਾਂ ਅੱਗੇ ਵੱਧੀ ਹੈ ਅਤੇ ਜਿਸ ਦਿਸ਼ਾ ‘ਚ ਵਿਕਾਸ ਕੀਤਾ ਹੈ, ਉਸ ਨੂੰ ਹਰ ਕਿਸੇ ਨੇ ਨੇੜਿਓਂ ਦੇਖਿਆ ਹੈ। ਹੁਣ ਆਉਣ ਵਾਲੇ 25 ਸਾਲ ਖੇਤੀ ਨੂੰ ਨਵੀਆਂ ਚੁਣੌਤੀਆਂ ਅਤੇ ਲੋੜਾਂ ਅਨੁਸਾਰ ਢਾਲਣ ਦਾ ਸਮਾਂ ਹੈ। ਦੇਖੋ ਪੀਐਮ ਮੋਦੀ ਨੇ ਕਿਸਾਨਾਂ ਨੂੰ ਹੋਰ ਕੀ ਕਿਹਾ :

Spread the love