ਭਾਰਤ ਤੇ ਵੀਅਤਨਾਮ ਡਿਜੀਟਲ ਮੀਡੀਆ ਖੇਤਰ ਵਿਚ ਭਾਈਵਾਲੀ ਪਾਉਣ ਜਾ ਰਹੇ ਨੇ। ਦੋਵਾਂ ਦੇਸ਼ਾਂ ਦੇ ਇਸ ਫੈਸਲੇ ਨੂੰ ਸਕਾਰਾਤਮਕ ਤਰੀਕੇ ਨਾਲ ਦੇਖਿਆ ਜਾ ਰਿਹੈ।

ਦੂਸਰੇ ਪਾਸੇ ਇਸ ਫੈਸਲੇ ਨਾਲ ਦੋਵਾਂ ਮੁਲਕਾਂ ਵਿਚਾਲੇ ਤਾਲਮੇਲ ਹੋਰ ਮਜ਼ਬੂਤ ਹੋਵੇਗਾ।

ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਤੇ ਉਨ੍ਹਾਂ ਦੇ ਵੀਅਤਨਾਮੀ ਹਮਰੁਤਬਾ ਨਗੂਏਨ ਮਨ ਹੁੰਗ ਨੇ ਇਸ ਬਾਰੇ ਦਸਤਾਵੇਜ਼ਾਂ ਉਤੇ ਸਹੀ ਪਾਈ ਹੈ।

ਦੋਵਾਂ ਦੇਸ਼ਾਂ ਦੇ ਹਮਰੁਤਬਾ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਇਸ ਕਦਮ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ।

ਹੁਣ ਇਸ ਤਹਿਤ ਸੂਚਨਾ ਤੇ ਤਜਰਬੇ ਸਾਂਝੇ ਕੀਤੇ ਜਾਣਗੇ। ਡਿਜੀਟਲ ਮੀਡੀਆ ਅਤੇ ਸੋਸ਼ਲ ਨੈੱਟਵਰਕਾਂ ਬਾਰੇ ਨੀਤੀਆਂ ਤੇ ਰੈਗੂਲੇਟਰੀ ਢਾਂਚਾ ਸਥਾਪਿਤ ਕੀਤਾ ਜਾਵੇਗਾ।

ਦੋਵੇਂ ਮੁਲਕ ਮੀਡੀਆ ਕਰਮੀਆਂ ਦੀ ਸਿਖ਼ਲਾਈ ਲਈ ਵੀ ਕਦਮ ਚੁੱਕਣਗੇ। ਠਾਕੁਰ ਨੇ ਵੀਅਤਨਾਮ ਦੇ ਮੰਤਰੀ ਨੂੰ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਡਿਜੀਟਲ ਮੀਡੀਆ ਕੋਡਜ਼ ਬਾਰੇ ਵੀ ਜਾਣੂ ਕਰਾਇਆ।

Spread the love