ਯੂਰੋਪੀਅਨ ਯੂਨੀਅਨ ਤੇ ਰੂਸ ਦਰਮਿਆਨ ‘ਚ ਵਧ ਰਹੇ ਤਣਾਅ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਰਹੇ ਨੇ।

ਯੂਰਪ ਦੇ ਆਗੂਆਂ ਨੇ ਯੂਕਰੇਨ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ।

ਇਸ ਮੌਕੇ ਸਾਬਕਾ ਸੋਵੀਅਤ ਸੰਘ ਨਾਲ ਸਬੰਧਤ ਚਾਰ ਹੋਰ ਮੁਲਕਾਂ ਦੇ ਆਗੂ ਵੀ ਹਾਜ਼ਰ ਸਨ।

ਇਸੇ ਦੌਰਾਨ ਯੂਰੋਪੀਅਨ ਯੂਨੀਅਨ ਦੇ ਆਗੂਆਂ ਨੇ ਇਕ ਵੱਖਰੀ ਮੀਟਿੰਗ ਵੀ ਕੀਤੀ ਹੈ।

ਇਸ ਦਾ ਮੰਤਵ ਰੂਸੀ ਫ਼ੌਜ ਨਾਲ ਟਕਰਾਅ ਰੋਕਣਾ ਹੈ ਜੋ ਕਿ ਯੂਕਰੇਨ ਦੀਆਂ ਹੱਦਾਂ ’ਤੇ ਹੈ।

ਯੂਰੋਪੀਅਨ ਯੂਨੀਅਨ ਦੇ ਪੂਰਬੀ ਗੱਠਜੋੜ ਵਿਚ ਅਰਮੀਨੀਆ, ਅਜ਼ਰਬਾਈਜਾਨ, ਬੇਲਾਰੂਸ, ਜਾਰਜੀਆ, ਮੋਲਡੋਵਾ ਤੇ ਯੂਕਰੇਨ ਦੇ ਆਗੂ ਹਾਜ਼ਰ ਸਨ।

ਬੇਲਾਰੂਸ ਦੇ ਰਾਸ਼ਟਰਪਤੀ ਐਲਗਜ਼ੈਂਡਰ ਲੁਕਾਸ਼ੇਂਕੋ ਯੂਨੀਅਨ ਦਾ ਬਾਈਕਾਟ ਕਰ ਰਹੇ ਹਨ ਕਿਉਂਕਿ ਯੂਰੋਪੀਅਨ ਯੂਨੀਅਨ ਨੇ ਉਨ੍ਹਾਂ ’ਤੇ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਾਇਆ ਸੀ।

ਮੁਲਕਾਂ ਦੀ ਭਾਈਵਾਲੀ ‘ਸਾਂਝੀਆਂ ਸਿਧਾਂਤਕ’ ਕਦਰਾਂ-ਕੀਮਤਾਂ ਉਤੇ ਅਧਾਰਿਤ ਹੈ। ਹਾਲਾਂਕਿ ਐਲਾਨਨਾਮੇ ਵਿਚ ਰੂਸ ਦਾ ਜ਼ਿਕਰ ਨਹੀਂ ਕੀਤਾ ਗਿਆ।

Spread the love