ਅੰਮ੍ਰਿਤਸਰ, 17 ਦਸੰਬਰ

ਪਾਕਿਸਤਾਨ ਸਥਿਤ ਹਿੰਦੂ ਭਾਈਚਾਰੇ ਦੇ ਪ੍ਰਾਚੀਨ ਇਤਿਹਾਸਕ ਤੀਰਥ ਸਥਾਨ ਸ਼੍ਰੀ ਕਟਾਸਰਾਜ ਧਾਮ ਦੀ ਤੀਰਥ ਯਾਤਰਾ ਲਈ ਪਾਕਿਸਤਾਨ ਸਰਕਾਰ ਨੇ ਕੁਝ ਹਿੰਦੂ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਸਨ ਅਤੇ ਡੇਢ ਸੌ ਦੇ ਕਰੀਬ ਸ਼ਰਧਾਲੂ ਅੱਜ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਖੇ ਹਿੰਦੂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣਗੇ ਜਿਸਦੇ ਚਲਦੇ ਅੰਮ੍ਰਿਤਸਰ ਦੁਰਗਿਆਣਾ ਤੀਰਥ ਮੰਦਰ ਵਿਖੇ ਸ਼ਰਧਾਲੂ ਇਕੱਠੇ ਹੋਏ ਅਤੇ ਇੱਥੋਂ ਪਾਕਿਸਤਾਨ ਸਥਿਤ ਮੰਦਿਰ ਕਟਾਸਰਾਜ ਧਾਮ ਲਈ ਰਵਾਨਾ ਹੋਏ।

ਇਸ ਜਥੇ ਦੇ ਵਿੱਚ ਹਰਿਆਣਾ, ਪੰਜਾਬ, ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਛੱਤੀਸਗੜ੍ਹ, ਰਾਜਸਥਾਨ, ਮਹਾਰਾਸ਼ਟਰ, ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ ਆਦਿ ਸੂਬਿਆਂ ਤੋਂ ਤੀਰਥ ਯਾਤਰੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸ਼੍ਰੀ ਕਟਾਸ ਰਾਜ ਤੀਰਥ ਸਥਾਨ ’ਚ 18 ਤੇ 19 ਦਸੰਬਰ ਨੂੰ ਮਹਾਸ਼ਿਵ ਪੂਜਨ ਅਤੇ ਸ਼੍ਰੀ ਮਾਰਗ ਸ਼੍ਰੇਸ਼ਠ ਪੂਰਨਿਮਾ ਉਤਸਵ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਦਾ ਸ਼ੁਭ ਆਯੋਜਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸ਼੍ਰੀ ਅਮਰਕੁੰਡ ’ਚ ਤੜਕੇ ਕੱਤਕ ਦੀ ਪੁੰਨਿਆ ਮੌਕੇ ਪਵਿੱਤਰ ਇਸ਼ਨਾਨ ਦਾ ਆਯੋਜਨ ਹੋਵੇਗਾ ਅਤੇ ਰਾਤ ਨੂੰ ਸ਼੍ਰੀ ਅਮਰਕੁੰਡ ਦੇ ਕਿਨਾਰਿਆਂ ’ਤੇ ਦੀਪਮਾਲਾ ਹੋਵੇਗੀ। 20 ਦਸੰਬਰ ’ਚ ਨੂੰ ਜਥਾ ਲਾਹੌਰ ਸਥਿਤ ਸ਼੍ਰੀ ਕ੍ਰਿਸ਼ਨ ਜੀ ਮੰਦਰ ’ਚ ਪੂਜਾ-ਅਰਚਨਾ ਕਰੇਗਾ। 21 ਦਸੰਬਰ ਨੂੰ ਲਾਹੌਰ ਸ਼ਹਿਰ ਵਸਾਉਣ ਵਾਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸਪੁੱਤਰ ਮਹਾਰਾਜ ਲਵ ਜੀ ਦੀ ਸਮਾਧੀ ’ਤੇ ਜਥਾ ਸ਼ਰਧਾਂਜਲੀ ਭੇਟ ਕਰੇਗਾ। 23 ਦਸੰਬਰ ਨੂੰ ਜਥਾ ਆਪਣੇ ਦੇਸ਼ ਪਰਤ ਆਵੇਗਾ।

Spread the love