ਦੱਖਣੀ ਲੰਡਨ ਵਿਚ ਇਕ ਘਰ ਵਿਚ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਮੁਤਾਬਿਕ ਦੱਖਣੀ ਲੰਡਨ ਦੇ ਕਲੰਿਗਵੁੱਡ ਸਟਨ ਰਿਹਾਇਸ਼ੀ ਇਲਾਕੇ ਦੇ ਇਕ ਮਕਾਨ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 60 ਫਾਇਰ ਬ੍ਰਿਗੇਡ ਮੌਕੇ ‘ਤੇ ਪੁੱਜੇ।

ਅੱਗ ਲੱਗਣ ਦੀਆਂ ਰਿਪੋਰਟਾਂ ਦੇ ਜਵਾਬ ਵਿੱਚ ਸ਼ਾਮ 7 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਅੱਠ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਲਗਭਗ 60 ਫਾਇਰਫਾਈਟਰਾਂ ਨੂੰ ਸਟਨ ਵਿੱਚ ਕੋਲੰਿਗਵੁੱਡ ਰੋਡ ਭੇਜਿਆ ਗਿਆ ਜਿਨ੍ਹਾਂ ਗੰਭੀਰ ਰੂਪ ਨਾਲ ਝੁਲਸੇ ਹੋਏ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਮਾਮਲੇ ‘ਚ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਬੱਚਿਆਂ ਦੀ ਪਹਿਚਾਣ ਕੇਸਨ, ਬਰੇਸਨ, ਲੇਟਨ ਅਤੇ ਲੌਗਨ ਵਜੋਂ ਦੱਸੀ ਜਾ ਰਹੀ ਹੈ।

Spread the love