ਨਸ਼ਿਆਂ ਨੂੰ ਠੱਲ ਪਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਕੈਲਗਰੀ ਪੁੁਲਸ ਦੇ ਹੱਥ ਸਫ਼ਲਤਾ ਲੱਗੀ ਹੈ।

ਕੈਲਗਰੀ ਪੁਲਿਸ ਨੇ ਲੈਥਬ੍ਰਿਜ ਡਰੱਗ ਸਪਲਾਈ ਕਰਨ ਦੇ ਸ਼ੱਕ ‘ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿਚ 2 ਪੰਜਾਬੀ ਮੂਲ ਦੇ ਅਤੇ ਇਕ ਪਾਕਿਸਤਾਨੀ ਮੂਲ ਦਾ ਹੈ।

ਕੈਲਗਰੀ ਦੇ ਇਨ੍ਹਾਂ ਤਿੰਨਾਂ ਖ਼ਿਲਾਫ਼ ਕਈ ਦੋਸ਼ ਲਗਾਏ ਗਏ ਹਨ, ਜੋ ਕਥਿਤ ਤੌਰ ‘ਤੇ ਲੈਥਬ੍ਰਿਜ, ਡਰੱਗ ਡੀਲਰਾਂ ਨੂੰ ਸਪਲਾਈ ਕਰਨ ਵਾਲੇ ਤਸਕਰੀ ਨੈਟਵਰਕ ਨਾਲ ਜੁੜੇ ਹੋਏ ਹਨ।

ਪੁਲਿਸ ਨੇ ਨਸ਼ਾ ਤਸਕਰੀ ਨੈਟਵਰਕ ਨਾਲ ਜੁੜੇ ਹੋਣ ਦੇ ਦੋਸ਼ ‘ਚ 3 ਵਿਅਕਤੀਆ ਦੀ ਪਛਾਣ ਜਾਰੀ ਕੀਤੀ ਹੈ, ਜਿਨ੍ਹਾਂ ‘ਚ ਹਰਮਨਜੀਤ ਬਰਾੜ (21), ਮੋਹਿਤ ਸੰਧੂ (19) ਅਤੇ ਯੋਨਿਸ ਅਲੀ (27) ਵਿਰੁੱਧ ਨਸ਼ੀਲੇ ਪਦਾਰਥ, ਹਥਿਆਰਾਂ ਅਤੇ ਤਸਕਰੀ ਦੇ ਦੋਸ਼ ਲਗਾਏ ਗਏ ਹਨ।

ਇਸ ਤੋਂ ਪਹਿਲਾਂ ਵੀ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਸੀ।

ਕੈਲਗਰੀ ਪੁਲਿਸ ਨੇ 6 ਪੰਜਾਬੀ ਨੌਜਵਾਨਾਂ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਕੋਲੋਂ ਪਿਛਲੇ 18 ਮਹੀਨਿਆਂ ਤੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਸੀ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਨਕਦੀ, ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਇਨਾਂ ਦੋਸ਼ੀਆਂ ‘ਤੇ ਕੁੱਲ 73 ਦੋਸ਼ ਅਤੇ 20 ਦੋਸ਼ ਹਿੰਸਾ ਦੇ ਲਗਾਏ ਗਏ ਸਨ।

Spread the love