ਪੱਛਮੀ ਜਾਪਾਨ ਦੇ ਓਸਾਕਾ ਵਿੱਚ ਇੱਕ ਇਮਾਰਤ ’ਚ ਭਿਆਨਕ ਅੱਗ ਲੱਗ ਗਈ।ਅੱਗ ਲੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ।

ਜਾਂਚ ਕਰ ਰਹੇ ਉਚ ਅਧਿਕਾਰੀਆਂ ਦਾ ਕਹਿਣਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਹਾਂਲਕਿ ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਅਧਿਕਾਰੀਆਂ ਮੁਤਾਬਕ 70 ਫਾਇਰ ਬ੍ਰਿਗੇਡ ਮੌਕੇ ’ਤੇ ਭੇਜੀਆਂ ਗਈਆਂ ਅਤੇ ਅੱਗ ਬੁਝਾਉਣ ’ਚ 6 ਘੰਟੇ ਤੋਂ ਵੱਧ ਸਮਾਂ ਲੱਗਾ।

ਓਸਾਕਾ ਫਾਇਰ ਵਿਭਾਗ ਅਧਿਕਾਰੀ ਦੇ ਅਕੀਰਾ ਕਿਸ਼ੀਮੋਟੋ ਨੇ ਦੱਸਿਆ ਕਿ ਓਸਾਕਾ ਦੇ ਵੱਡੇ ਕਾਰੋਬਾਰ, ਸ਼ਾਪਿੰਗ ਅਤੇ ਐਂਟਰਟੇਨਮੈਂਟ ਵਾਲੇ ਇਲਾਕੇ ਕਿਟਾਸ਼ਿੰਚੀ ਵਿੱਚ ਸਥਿਤ ਅੱਠ ਮੰਜ਼ਿਲਾ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਅੱਗ ਸ਼ੁਰੂ ਹੋਈ।

ਉਨ੍ਹਾਂ ਦੱਸਿਆ ਕਿ 27 ਜਣਿਆਂ ਨੂੰ ਦਿਲ ਦਾ ਪਿਆ ਅਤੇ ਇੱਕ ਮਹਿਲਾ ਜ਼ਖ਼ਮੀ ਹੋਈ ਹੈ। ਮਹਿਲਾ ਹੋਸ਼ ਵਿੱਚ ਸੀ ਅਤੇ ਉਸ ਨੂੰ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਇੱਕ ਖਿੜਕੀ ਰਾਹੀਂ ਪੌੜੀ ਨਾਲ ਹੇਠਾਂ ਲਿਆਂਦਾ ਗਿਆ।

ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਾਪਾਨ ਵਿੱਚ ਕਿਸੇ ਦੀ ਮੌਤ ਦਾ ਅਧਿਕਾਰਤ ਐਲਾਨ ਹਸਪਤਾਲ ’ਚ ਮੌਤ ਦੀ ਪੁਸ਼ਟੀ ਹੋਣ ਅਤੇ ਹੋਰ ਪ੍ਰਕਿਿਰਆਵਾਂ ਪੂਰੀਆਂ ਹੋਣ ਤੱਕ ਨਹੀਂ ਕੀਤਾ ਜਾਂਦਾ ਹੈ।

ਪੀੜਤਾਂ ਨੂੰ ਜਿਹੜੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਉਨ੍ਹਾਂ ਵਿੱਚ ਇੱਕ ਦੇ ਡਾਕਟਰ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬਹੁਤੇ ਲੋਕਾਂ ਦੀ ਮੌਤ ਫੇਫੜਿਆਂ ਵਿੱਚ ਕਾਰਬਨ ਮੋਨੋਆਕਸਾਈਡ ਜਾਣ ਕਾਰਨ ਹੋਈ ਹੈ ਕਿਉਂਕਿ ਉਨ੍ਹਾਂ ਦੇ ਸਰੀਰ ’ਤੇ ਝੁਲਸਣ ਦੇ ਬਹੁਤ ਘੱਟ ਨਿਸ਼ਾਨ ਹਨ।

Spread the love