ਪਾਕਿਸਤਾਨ ਦੇ ਫ਼ੌਜ ਮੁਖੀ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਕੋਲ ਕਸ਼ਮੀਰ ਦਾ ਮੁੱਦਾ ਚੁੱਕਿਆ।

ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਕਸ਼ਮੀਰ ਮਾਮਲੇ ਦਾ ਹੱਲ ਮਹੱਤਵਪੂਰਨ ਹੈ।

ਦੱਸਿਆ ਜਾ ਰਿਹਾ ਕਿ ਇਸਲਾਮਿਕ ਦੇਸ਼ਾਂ ਦੇ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਤੋਂ ਵੱਖ ਪਾਕਿਸਤਾਨੀ ਫ਼ੌਜ ਮੁਖੀ ਨੇ ਸਾਊਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ।

ਗੌਰਤਲਬ ਹੈ ਕਿ ਅਗਸਤ 2019 ਵਿਚ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਰਾਜ ਦਾ ਪੁਨਰਗਠਨ ਕਰ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ।

ਭਾਰਤ ਸਰਕਾਰ ਨੇ ਨਾਲ ਹੀ ਜੰਮੂ-ਕਸ਼ਮੀਰ ਵਿਚ ਲਾਗੂ ਧਾਰਾ 370 ਅਤੇ 35ਏ ਨੂੰ ਵੀ ਹਟਾ ਦਿੱਤਾ ਸੀ।

ਭਾਰਤ ਦੇ ਇਸ ਕਦਮ ‘ਤੇ ਪਾਕਿਸਤਾਨ ਨੇ ਵਿਰੋਧ ਜਤਾਇਆ ਸੀ। ਭਾਰਤ ਨੇ ਇਸ ਨੂੰ ਅੰਦਰੂਨੀ ਮਾਮਲਾ ਦੱਸਦਿਆਂ ਗੁਆਂਢੀ ਦੇਸ਼ ਨੂੰ ਸਖ਼ਤ ਨਸੀਹਤ ਦਿੱਤੀ ਸੀ।

ਪਰ ਹੁਣ ਪਾਕਿਸਤਾਨੀ ਫ਼ੌਜ ਵੱਲੋਂ ਇਸ ਸਬੰਧ ਵਿਚ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਸਾਊਦੀ ਵਿਦੇਸ਼ ਮੰਤਰੀ ਨਾਲ ਫ਼ੌਜ ਮੁਖੀ ਨੇ ਆਪਸੀ ਹਿੱਤਾਂ ਦੇ ਨਾਲ ਹੀ ਖੇਤਰੀ ਸੁਰੱਖਿਆ, ਅਫਗਾਨਿਸਤਾਨ ਵਿਚ ਮੌਜੂਦਾ ਹਾਲਾਤ, ਦੋ ਪੱਖੀ ਰੱਖਿਆ ਸਬੰਧ ਨੂੰ ਲੈਕੇ ਚਰਚਾ ਕੀਤੀ।

ਪਾਕਿਸਤਾਨ ਦੇ ਫ਼ੌਜ ਮੁਖੀ ਨੇ ਕਿਹਾ ਕਿ ਪਾਕਿਸਤਾਨ ਖੇਤਰੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣੇ ਹਰ ਗੁਆਂਢੀ ਦੇਸ਼ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ।

Spread the love