ਮੱਧ ਫਿਲਪੀਨ ’ਚ ਦੇ ਕੁੱਝ ਇਲਾਕਿਆਂ ‘ਚ ਆਏ ਭਿਆਨਤ ਤੂਫ਼ਾਨ ਰਾਅ ਨਾਲ ਘੱਟੋ-ਘੱਟ 208 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੂਫ਼ਾਨ ‘ਚ ਕਈ ਲੋਕ ਜਖ਼ਮੀ ਵੀ ਹੋਏ ਨੇ ,ਦੱਸਿਆ ਜਾ ਰਿਹਾ ਕਿ ਦੇਸ਼ ‘ਚ ਆਏ ਤੂਫ਼ਾਨ ‘ਚ ਮੌਤਾਂ ਦੀ ਗਿਣਤੀ ਵਧ ਸਕਦੀ ਹੈ।ਹੁਣ ਤੱਕ ਕਰੀਬ 7,80,000 ਲੋਕ ਪ੍ਰਭਾਵਿਤ ਹੋਏ।

ਇਨ੍ਹਾਂ ’ਚੋਂ 3,00,000 ਲੋਕਾਂ ਨੂੰ ਆਪਣਾ ਘਰ ਬਾਰ ਛੱਡ ਕੇ ਭੱਜਣਾ ਪਿਆ।

ਬੋਹੋਲ ਸੂਬੇ ਦੇ ਗਵਰਨਰ ਆਰਥਰ ਯਾਪ ਨੇ ਕਿਹਾ ਕਿ 10 ਹੋਰ ਲਾਪਤਾ ਹਨ ਤੇ 13 ਹੋਰ ਜ਼ਖ਼ਮੀ ਹਨ।

ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਸੰਚਾਰ ਵਿਵਸਥਾ ਤਬਾਹ ਹੋ ਜਾਣ ਕਾਰਨ 48 ਮੇਅਰਾਂ ’ਚੋਂ ਸਿਰਫ਼ 33 ਹੀ ਉਨ੍ਹਾਂ ਨਾਲ ਸੰਪਰਕ ਕਰ ਸਕੇ ਹਨ।

ਅਧਿਕਾਰੀ ਤਬਾਹੀ ਤੇ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਦੀ ਗਿਣਤੀ ਦਾ ਪਤਾ ਲਗਾਉਣ ’ਚ ਲੱਗੇ ਹਨ।

12 ਲੱਖ ਦੀ ਅਬਾਦੀ ਵਾਲੇ ਸੂਬੇ ’ਚ ਗਵਰਨਰ ਨੇ ਲੋਕਾਂ ਤਕ ਪੀਣ ਵਾਲੇ ਪਾਣੀ ਦੇ ਨਾਲ ਹੀ ਭੋਜਨ ਪੈਕੇਟ ਯਕੀਨੀ ਬਣਾਉਣ ਲਈ ਮੇਅਰਾਂ ਨੂੰ ਆਪਣੀ ਐਮਰਜੈਂਸੀ ਸ਼ਕਤੀਆਂ ਦਾ ਇਸਤੇਮਾਲ ਕਰਨ ਨੂੰ ਕਿਹਾ ਹੈ।

ਇਸ ਤੋਂ ਪਹਿਲ਼ਾਂ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਹਵਾਈ ਸਰਵੇਖਣ ਕੀਤਾ ਤੇ ਦੋ ਅਰਬ ਪੇਸੋ (ਤਿੰਨ ਅਰਬ ਰੁਪਏ ਤੋਂ ਵੱਧ) ਦੀ ਮਦਦ ਦੇਣ ਦਾ ਵਾਅਦਾ ਕੀਤਾ।

Spread the love