ਚੰਡੀਗੜ੍ਹ, 21 ਦਸੰਬਰ

ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਦਲਾਖੋਰੀ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ |

ਅੱਗੇ ਉਨ੍ਹਾਂ ਕਿਹਾ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ,‘ਬਦਲਾਖੋਰੀ ਕਰਨ ਵਾਲੀ ਸਰਕਾਰ ਨੂੰ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ | ,‘ਮੇਰੇ ਤੇ ਵੀ ਪਰਚੇ ਕੀਤੇ ਸਨ, ਮੈਨੂੰ ਕੋਈ ਤਕਲੀਫ ਨਹੀਂ ਹੋਈ। ਉਨ੍ਹਾਂ ਕਿਹਾ ਸਰਕਾਰ ਦਾ ਕੰਮ ਬਦਲਾਖੋਰੀ ਨਹੀਂ ਹੁੰਦਾ। ਉਨ੍ਹਾਂ ਕਿਹਾ ਸਾਨੂੰ ਫੜਨ ਲਈ ਤਿੰਨ ਵਾਰ ਡੀਜੀਪੀ ਬਦਲੇ ਗਏ ਹਨ |

Spread the love