ਜਲੰਧਰ, 29 ਦਸੰਬਰ

ਚੋਣਾਂ ਦਾ ਮਾਹੌਲ ਨੇੜੇ ਆਉਣ ਦੇ ਨਾਲ ਹੀ ਪੰਜਾਬ ਵਿੱਚ ਸਿਆਸੀ ਹਲਚਲ ਤੇਜ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਅਤੇ ਇਸ ਮਾਹੌਲ ਦੌਰਾਨ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਾ ਵੀ ਪੰਜਾਬ ਵਿੱਚ ਸਥਿਤ ਧਾਰਮਿਕ ਡੇਰਿਆਂ ਵੱਲ ਝੁਕਾਅ ਵੱਧ ਗਿਆ ਹੈ।

ਭਾਜਪਾ ਜਨਰਲ ਸਕੱਤਰ ਪੰਜਾਬ ਰਾਜੇਸ਼ ਬਾਘਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਲੀਡਰ ਅਕਸਰ ਆਸ਼ੀਰਵਾਦ ਲੈਣ ਲਈ ਡੇਰਾ ਬਿਆਸ ਆਉਂਦੇ ਰਹਿੰਦੇ ਹਨ ਅਤੇ ਅੱਜ ਵੀ ਇਸੇ ਕੜੀ ਤਹਿਤ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਮੇਤ ਪੰਜਾਬ ਟੀਮ ਦੇ ਆਗੂ ਅੱਜ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਤੋਂ ਆਸ਼ੀਰਵਾਦ ਲੈਣ ਆਏ ਹਨ ਅਤੇ ਇਹ ਇਕ ਨਿੱਜੀ ਫੇਰੀ ਹੈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ, ਉਪ ਪ੍ਰਧਾਨ ਮਜੀਠਾ ਪ੍ਰਾਣ ਨਾਥ ਗੋਨੀ, ਸੀਨੀਅਰ ਆਗੂ ਅਮਰਜੀਤ ਸਿੰਘ ਅੰਬਾ, ਮੰਡਲ ਪ੍ਰਧਾਨ ਬਲਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।

Spread the love