ਚੰਡੀਗੜ੍ਹ, 25 ਦਸੰਬਰ

ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ਬਾਰੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਮੁਲਜ਼ਮ ਅਦਾਲਤ ਦੇ ਰਿਕਾਰਡ ਰੂਮ ਨੂੰ ਉਡਾ ਦੇਣਾ ਚਾਹੁੰਦਾ ਸੀ ਤਾਂ ਜੋ ਉਸ ਖ਼ਿਲਾਫ਼ ਸਾਰੇ ਸਬੂਤ ਨਸ਼ਟ ਹੋ ਜਾਣ।

ਡੀਜੀਪੀ ਨੇ ਕਿਹਾ ਕਿ ਲੁਧਿਆਣਾ ਬੰਬ ਧਮਾਕਿਆਂ ਪਿੱਛੇ ਨਸ਼ੀਲੇ ਪਦਾਰਥ, ਦਹਿਸ਼ਤ ਅਤੇ ਵਿਦੇਸ਼ੀ ਨਸ਼ਾ ਤਸਕਰਾਂ ਦਾ ਗਠਜੋੜ ਹੈ। ਮਾਰਿਆ ਗਿਆ ਵਿਅਕਤੀ ਬੰਬ ਲਗਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੰਬ ਧਮਾਕੇ ਦਾ ਮੁਲਜ਼ਮ ਗਗਨਦੀਪ ਸਿੰਘ ਨਸ਼ਾ ਤਸਕਰੀ ਵਿੱਚ ਫੜਿਆ ਗਿਆ ਹੈ। ਉਹ ਜੇਲ੍ਹ ਵਿੱਚ ਰਹਿਣ ਦੌਰਾਨ ਖਾਲਿਸਤਾਨੀਆਂ ਦੇ ਸੰਪਰਕ ਵਿੱਚ ਆਇਆ ਸੀ।

ਹੁਣ ਤੱਕ ਦੀ ਜਾਂਚ ਵਿੱਚ ਗਗਨਦੀਪ ਹੀ ਧਮਾਕੇ ਵਿੱਚ ਸ਼ਾਮਲ ਸੀ ਪਰ ਸੀਸੀਟੀਵੀ ਫੁਟੇਜ ਵਿੱਚ ਕੁਝ ਹੋਰ ਸ਼ੱਕੀ ਵਿਅਕਤੀ ਵੀ ਸਾਹਮਣੇ ਆਏ ਹਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ 24 ਘੰਟਿਆਂ ਵਿੱਚ ਹੱਲ ਕਰ ਲਿਆ ਹੈ।

Spread the love