ਨਵੀਂ ਦਿੱਲੀ, 25 ਦਸੰਬਰ

Omicron ਵੇਰੀਐਂਟ ਦੀ ਵਧਦੀ ਰਫਤਾਰ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। 17 ਰਾਜਾਂ ਵਿੱਚ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦਿੱਲੀ, ਮਹਾਰਾਸ਼ਟਰ, ਗੁਜਰਾਤ ਸਭ ਤੋਂ ਵੱਧ ਪ੍ਰਭਾਵਿਤ ਹਨ।

ਕੁੱਲ ਕੇਸਾਂ ਦੀ ਗਿਣਤੀ 416 ਹੋ ਗਈ ਹੈ। ਦੇਸ਼ ਭਰ ਵਿੱਚ ਜਸ਼ਨਾਂ ਨੂੰ ਬਰੇਕ ਲਗਾ ਦਿੱਤੀ ਗਈ ਹੈ। ਮਹਾਰਾਸ਼ਟਰ, ਗੁਜਰਾਤ, ਹਰਿਆਣਾ ‘ਚ ਦੇਰ ਰਾਤ ਦੀਆਂ ਪਾਰਟੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਦਿੱਲੀ-ਐਮਪੀ-ਯੂਪੀ-ਕਰਨਾਟਕ ਵਿੱਚ ਪਹਿਲਾਂ ਹੀ ਪਾਬੰਦੀ ਹੈ। ਬੂਸਟਰ ਡੋਜ਼ ‘ਤੇ ਫੈਸਲੇ ਲਈ ਸਰਕਾਰ 3 ਹਜ਼ਾਰ ਲੋਕਾਂ ‘ਤੇ ਟੈਸਟ ਸ਼ੁਰੂ ਕਰ ਰਹੀ ਹੈ। ਦੇਸ਼ ਵਿੱਚ ਕਰੋਨਾ ਦੇ ਕੁੱਲ ਐਕਟਿਵ ਕੇਸ 77 ਹਜ਼ਾਰ ਤੋਂ ਪਾਰ ਹੋ ਗਏ ਹਨ। ਦਿੱਲੀ ‘ਚ ਕ੍ਰਿਸਮਿਸ ਦੇ ਮੌਕੇ ‘ਤੇ ਚਰਚ ਦੇ ਬਾਹਰ ਪੁਲਿਸ ਤਾਇਨਾਤ ਵੇਖੀ ਗਈ।ਓਮੀਕਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਚਰਚ ਦੇ ਗੇਟ ਦੇ ਬਾਹਰ ਪੁਲਿਸ ਸਵੇਰ ਤੋਂ ਹੀ ਬੈਰੀਕੇਡ ਲਗਾ ਕੇ ਇਸ ਗੱਲ ਦਾ ਧਿਆਨ ਰੱਖ ਰਹੀ ਸੀ ਕਿ ਚਰਚ ‘ਚ ਜ਼ਿਆਦਾ ਲੋਕ ਇਕੱਠੇ ਨਾ ਹੋਣ।

Spread the love