ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਚਲਦਿਆਂ ਹਾਲਾਤ ਬੇਹੱਦ ਖਰਾਬ ਹੋ ਗਏ ਹਨ।

ਖਾਸਕਰ ਯੂਰਪੀ ਦੇਸ਼ਾਂ ਵਿਚ ਹਾਲਾਤ ਵਿਗੜਦੇ ਜਾ ਰਹੇ ਹਨ। ਬਰਤਾਨੀਆ ਦੇ ਨਾਲ ਹੀ ਫਰਾਂਸ ਵਿਚ ਵੀ ਕੋਰੋਨਾ ਦੀ ਨਵੀਂ ਲਹਿਰ ਨਜ਼ਰ ਆ ਰਹੀ ਹੈ।

ਫਰਾਂਸ ਵਿਚ ਇਕ ਦਿਨ ਵਿਚ ਕੋਰੋਨਾ ਦੇ ਰਿਕਾਰਡ ਇਕ ਲੱਖ ਚਾਰ ਹਜ਼ਾਰ 6 ਸੌ ਗਿਆਰ੍ਹਾਂ ਨਵੇਂ ਮਾਮਲੇ ਪਾਏ ਗਏ।

ਉੱਥੇ ਬਰਤਾਨੀਆ ਵਿਚ ਕ੍ਰਿਸਮਸ ਨੂੰ ਦੇਖਦੇ ਹੋਏ ਕੋਰੋਨਾ ਇਨਫੈਕਸ਼ਨ ਦੇ ਅੰਕੜੇ ਨਹੀਂ ਦੱਸੇ ਗਏ ਇਨਾਂ ਜ਼ਰੂਰ ਸੀ ਕਿ ਕੇਸ ਤੇਜ਼ੀ ਨਾਲ ਵਧ ਰਹੇ ਨੇ।

ਦੋ ਦਿਨ ਪਹਿਲਾਂ ਵੀ 1,22,186 ਕੇਸ ਦਰਜ ਕੀਤੇ ਗਏ ਸਨ।

ਹਾਲਾਤ ਨੂੰ ਕਾਬੂ ਵਿਚ ਕਰਨ ਲਈ ਬੋਰਿਸ ਜਾਨਸਨ ਦੀ ਸਰਕਾਰ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ।

ਉਧਰ ਰੂਸ ਵਿਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹੈ, ਬੀਤੇ 24 ਘੰਟੇ ਵਿਚ ਮਹਾਮਾਰੀ ਨਾਲ 968 ਲੋਕਾਂ ਦੀ ਮੌਤ ਹੋਈ ਹੈ ਜਦਕਿ ਕੋਰੋਨਾ ਦੇ 23,721 ਨਵੇਂ ਮਾਮਲੇ ਸਾਹਮਣੇ ਆਏ ਹਨ।

ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਲਈ ਕ੍ਰਿਸਮਸ ਦੀਆਂ ਛੁੱਟੀਆਂ ਦਾ ਮਜ਼ਾ ਖਰਾਬ ਹੁੰਦਾ ਦਿਖਾਈ ਦੇ ਰਿਹੈ। ਹਵਾਬਾਜ਼ੀ ਕੰਪਨੀਆਂ ਨੇ ਸੈਂਕੜੇ ਉਡਾਣਾਂ ਨੂੰ ਰੱਦ ਕਰ ਦਿੱਤਾ।

ਏਅਰ ਲਾਈਨਜ਼ ਨੇ ਕੋਵਿਡ-19 ਕਾਰਨ ਸਟਾਫ ਦੀ ਕਮੀ ਨੂੰ ਕਾਰਨ ਦੱਸਿਆ ਜਿਸ ਕਰਕੇ ਲਗਪਗ 1000 ਉਡਾਣਾਂ ਰੱਦ ਹੋ ਗਈਆਂ।

Spread the love