ਪਾਕਿਸਤਾਨ ‘ਚ ਇਸ ਸਮੇਂ ਚਰਚੇ ਸਿਖ਼ਰਾਂ ‘ਤੇ ਨੇ ਕਿ ਨਵਾਜ਼ ਸਰੀਫ਼ ਦੀ ਸਿਆਸਤ ‘ਚ ਵਾਪਸੀ ਹੋ ਸਕਦੀ ਹੈ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੁਪਰੀਮੋ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਾਪਸੀ ਦੀਆਂ ਅਟਕਲਾਂ ਨੇ ਦੇਸ਼ ਦੀ ਸਿਆਸੀ ਸਰਗਰਮੀਆਂ ਵੀ ਵਧਾ ਦਿੱਤੀਆਂ ਨੇ।

ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਵਾਪਸੀ ਨਾਲ ਇਮਰਾਨ ਖ਼ਾਨ ਸਰਕਾਰ ਦੀਆਂ ਚੁਣੌਤੀਆਂ ਵਧ ਸਕਦੀਆਂ ਹਨ।

ਪਾਕਿਸਤਾਨ ਦੇ ਮੀਡੀਆ ‘ਚ ਚਰਚਾ ਹੈ ਕਿ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਸ਼ਰੀਫ ਪਾਕਿਸਤਾਨ ਪਰਤ ਸਕਦੇ ਹਨ।

ਇਕ ਪਾਸੇ ਜਿੱਥੇ ਇਮਰਾਨ ਖ਼ਾਨ ਸਰਕਾਰ ਵਿਰੋਧੀ ਧਿਰ ਦੀਆਂ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਥੇ ਦੂਜੇ ਪਾਸੇ ਖੈਬਰ ਪਖਤੂਨਖਵਾ ਦੀਆਂ ਸਥਾਨਕ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੂੰ ਮਿਲੀ ਹਾਰ ਉਨ੍ਹਾਂ ਦੀ ਲੋਕਪ੍ਰਿਅਤਾ ’ਚ ਆਈ ਕਮੀ ਦਾ ਇਸ਼ਾਰਾ ਕਰਦੀ ਹੈ।

ਇਸ ਤੋਂ ਇਲਾਵਾ ਕਈ ਇਲਾਕਿਆਂ ‘ਚ ਇਮਰਾਨ ਸਰਕਾਰ ਖਿਲਾਫ਼ ਹੋ ਰਹੇ ਮੁਜ਼ਾਹਰੇ ਵੀ ਸਮੱਸਿਆ ਵਧਾ ਰਹੇ ਹਨ

ਉਧਰ ਪੀਐੱਮਐੱਲ-ਐੱਨ ਦੇ ਪ੍ਰਧਾਨ ਤੇ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਤਾਂ ਹੀ ਵਤਨ ਵਾਪਸੀ ਕਰਨਗੇ, ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਪੀਐੱਮਐੱਲ-ਐੱਨ ਦੇ ਸੀਨੀਅਰ ਆਗੂ ਅਯਾਜ਼ ਸਾਦਿਕ ਨੇ ਦਾਅਵਾ ਕੀਤਾ ਸੀ ਕਿ ਨਵਾਜ਼ ਸ਼ਰੀਫ ਜਲਦੀ ਹੀ ਵਾਪਸੀ ਕਰ ਸਕਦੇ ਹਨ। ਉਨ੍ਹਾਂ ਇਹ ਦਾਅਵਾ ਲੰਡਨ ’ਚ ਸ਼ਰੀਫ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਸੀ।

Spread the love