ਚੀਨ ਨੇ ਇੱਕ ਵਾਰ ਫਿਰ ਅਮਰੀਕਾ ਨੂੰ ਅੱਖਾਂ ਦਿਖਾ ਚਿਤਾਵਨੀ ਦਿੱਤੀ ਹੈ।

ਚੀਨ ਸਾਬਕਾ ਸੋਵੀਅਤ ਸੰਘ ਵਾਂਗ ਨਹੀਂ ਹੈ ਜਿਹੜਾ ਸ਼ੀਤ ਯੁੱਧ ’ਚ ਹਾਰ ਜਾਵੇ।

ਅਮਰੀਕਾ ’ਚ ਤਾਇਨਾਤ ਰਾਜਦੂਤ ਕਵਿਨ ਨੇ ਇਕ ਇੰਟਰਵਿਊ ’ਚ ਅਮਰੀਕੀ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਹੈ।

ਲੰਬੇ ਸਮੇਂ ਤੋਂ ਅਮਰੀਕਾ ਅਤੇ ਚੀਨ ਆਹਮੋ ਸਾਹਮਣੇ ਨਜ਼ਰ ਆ ਰਹੇ ਨੇ।ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀ ਨੇ ਵੀਡੀਓ ਕਾਨਫਰੰਸ ਰਾਂਹੀ ਗੱਲਬਾਤ ਵੀ ਕੀਤੀ ਪਰ ਦੋਹਾਂ ਦੇਸ਼ਾਂ ‘ਚ ਤਣਾਅ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ।

ਵੱਡੇ ਅਮਰੀਕੀ ਮੀਡੀਆ ਘਰਾਣਿਆਂ ਦੇ ਮੁੱਖ ਸੰਪਾਦਕਾਂ ਤੇ ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ ’ਚ ਅਮਰੀਕਾ ਤੇ ਚੀਨ ਵਿਚਕਾਰ ਮੌਜੂਦਾ ਤਣਾਅ ’ਤੇ ਗਾਂਗ ਨੇ ਕਿਹਾ, ‘ਜੇਕਰ ਲੋਕ ਅਸਲ ’ਚ ਚੀਨ ਖ਼ਿਲਾਫ਼ ਸ਼ੀਤ ਯੁੱਧ ਛੇੜਣਾ ਚਾਹੁੰਦੇ ਹਨ ਤਾਂ ਮੈਂ ਕਹਿਣਾ ਚਾਹਾਂਗਾ ਕਿ ਚੀਨ ਹਾਰੇਗਾ ਨਹੀਂ।

ਚੀਨ ਦੇ ਰਾਜਦੂਤ ਨੇ ਕਿਹਾ ਕਿ ਉਹ ਲੋਕ ਸ਼ੀਤ ਜੰਗ ਨਹੀਂ ਜਿੱਤ ਸਕਣਗੇ।

ਪਹਿਲੀ ਗੱਲ ਚੀਨ ਸੋਵੀਅਤ ਸੰਘ ਨਹੀਂ ਹੈ। ਚੀਨ ਦੀ ਕਮਿਊਨਿਸਟ ਪਾਰਟੀ ਸੋਵੀਅਤ ਸੰਘ ਕਮਿਊਨਿਸਟ ਪਾਰਟੀ ਵਰਗੀ ਨਹੀਂ।

100 ਸਾਲ ਪੁਰਾਣੀ ਚੀਨ ਦੀ ਕਮਿਊਨਿਸਟ ਪਾਰਟੀ ਨੇ ਹੁਣੇ ਜਿਹੇ ਵਿੱਡਾ ਬਰਥਡੇ ਕੇਕ ਕੱਟ ਕੇ ਸ਼ਤਾਬਦੀ ਵਰ੍ਹਾ ਮਨਾਇਆ ਹੈ।

ਹਾਂਲਾਕਿ ਉਨ੍ਹਾਂ ਜ਼ਿਕਰ ਕੀਤਾ ਕਿ ਅਮਰੀਕਾ 30 ਸਾਲ ਪਹਿਲਾਂ ਵਾਲਾ ਅਮਰੀਕਾ ਨਹੀਂ। ਬੀਜਿੰਗ ਦੇ ਹਿੱਤ ਵਾਸ਼ਿੰਗਟਨ ਨਾਲ ਬੱਝੇ ਹਨ। ਅਮਰੀਕਾ, ਚੀਨ ਦਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ ਤੇ ਚੀਨ ਵੀ ਅਮਰੀਕਾ ਦਾ ਤੀਜਾ ਵੱਡਾ ਕਾਰੋਬਾਰੀ ਭਾਈਵਾਲ ਹੈ।

Spread the love