ਜਾਰਡਨ ਦੀ ਪਾਰਲੀਮੈਂਟ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਪਾਰਲੀਮੈਂਟ ਮੈਂਬਰ ਆਪਸ ‘ਚ ਲੜ ਪਏ ਜਿਸ ਦੌਰਾਨ ਕੁੱਟਮਾਰ ਵੀ ਦੇਖਣ ਨੂੰ ਮਿਲੀ।

ਦਰਅਸਲ ਸੰਵਿਧਾਨ ਵਿਚ ਸੋਧ ਬਿੱਲ ਨੂੰ ਲੈ ਕੇ ਬਹਿਸ ਦੌਰਾਨ ਜੁਬਾਨੀ ਜੰਗ ਨੇ ਉਦੋਂ ਕੁੱਟਮਾਰ ਦਾ ਰੂਪ ਲੈ ਲਿਆ, ਜਦੋਂ ਸਪੀਕਰ ਨੇ ਕਾਰਵਾਈ ਵਿਚ ਰੁਕਾਵਟ ਬਣ ਰਹੇ ਇਕ ਸੰਸਦ ਮੈਂਬਰ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ।

ਬੱਸ ਫਿਰ ਕੀ ਸੀ, ਸੰਸਦ ਭਵਨ ਵਿਚ ਹੀ ਸੰਸਦ ਮੈਂਬਰ ਇਕ-ਦੂਜੇ ਨੂੰ ਥੱਪੜ ਅਤੇ ਘਸੁੰਨ-ਮੁੱਕੇ ਮਾਰਦੇ ਦਿਖੇ।

ਹਫੜਾ-ਦਫੜੀ ਦੌਰਾਨ ਕੁੱਝ ਸੰਸਦ ਮੈਂਬਰ ਜ਼ਮੀਨ ’ਤੇ ਡਿੱਗ ਪਏ।

ਸ਼ੋਸਲ ਮੀਡੀਆਂ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਆਲੋਚਨਾ ਵੀ ਕੀਤੀ ਗਈ।

ਇਸ ਝਗੜੇ ਵਿਚ ਭਾਵੇਂ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਪਰ ਦੇਸ਼ ਦੀ ਪਾਰਲੀਮੈਂਟ ‘ਚ ਇਸ ਦੀ ਘਟਨਾ ਨੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।

ਇਸ ਘਟਨਾ ਦੌਰਾਨ ਸੰਸਦ ਵਿਚ ਮੌਜੂਦ ਇਕ ਸੰਸਦ ਮੈਂਬਰ ਖਲੀਲ ਅਹਿਯੇਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਦ ਵਿਚ ਇਸ ਤਰ੍ਹਾਂ ਦਾ ਵਤੀਰਾ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਏਗਾ।

ਹਾਲਾਂਕਿ ਇਸ ਤਰ੍ਹਾਂ ਦੇ ਵਤੀਰੇ ਦੇ ਚੱਲਦੇ ਦੁਨੀਆ ਵਿਚ ਦੇਸ਼ ਦੇ ਅਕਸ ਨੂੰ ਬਹੁਤ ਨੁਕਸਾਨ ਪੁੱਜਦਾ ਹੈ।

ਸੰਸਦ ਵਿਚ ਮੌਜੂਦ ਹੋਰ ਸੰਸਦ ਮੈਂਬਰਾਂ ਨੇ ਘਟਨਾ ਨੂੰ ਗੈਰ-ਜ਼ਰੂਰੀ ਅਤੇ ਮੰਦਭਾਗੀ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ।

ਉਥੇ ਹੀ ਇਸ ਘਟਨਾ ਦੇ ਬਾਅਦ ਸੰਸਦ ਦੀ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ ਸੀ।ਰਾਜਨੀਤਕ ਮਾਹਰਾਂ ਦੀ ਗੱਲ ਕੀਤੀ ਜਾਵੇ ਤਾਂ ਉਨਾਂ੍ਹ ਕਿਹਾ ਕਿ ਸੰਸਦ ਵਿੱਚ ਇਸ ਤਰ੍ਹਾਂ ਦਾ ਵਤੀਰਾ ਇੱਕ ਵੱਡੀ ਕਮਜ਼ੋਰੀ ਸੀ ।

Spread the love