ਚੰਡੀਗੜ੍ਹ, 30 ਦਸੰਬਰ

Omicron ਵੇਰੀਐਂਟ ਹੁਣ ਪੰਜਾਬ ‘ਚ ਐਂਟਰੀ ਕਰ ਚੁੱਕਾ ਹੈ। ਪੰਜਾਬ ‘ਚ ਕਰੋਨਾ ਦੇ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

ਇਸ ਮਹੀਨੇ, ਇੱਕ 36 ਸਾਲਾ ਵਿਅਕਤੀ ਸਪੇਨ ਤੋਂ ਸੂਬੇ ਵਿੱਚ ਆਇਆ ਸੀ, ਜਿਸ ਦੇ ਨਮੂਨੇ ਵਾਇਰਸ ਦੇ ਇਸ ਰੂਪ ਲਈ ਟੈਸਟ ਕੀਤੇ ਗਏ ਹਨ।

ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ 4 ਦਸੰਬਰ ਨੂੰ ਭਾਰਤ ਪਹੁੰਚਿਆ ਸੀ ਅਤੇ ਨਵਾਂਸ਼ਹਿਰ, ਪੰਜਾਬ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਭਾਰਤ ਪਹੁੰਚਣ ਤੋਂ ਬਾਅਦ ਵਿਅਕਤੀ ਦੀ ਜਾਂਚ ਵਿੱਚ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ।

ਉਨ੍ਹਾਂ ਦੱਸਿਆ ਕਿ 12 ਦਸੰਬਰ ਨੂੰ ਉਨ੍ਹਾਂ ਦੀ ਜਾਂਚ ਵਿੱਚ ਇਨਫੈਕਸ਼ਨ ਪਾਇਆ ਗਿਆ। ਇਸ ਤੋਂ ਬਾਅਦ ਸੰਕਰਮਿਤ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਭੇਜ ਦਿੱਤੇ ਗਏ। ਫਿਰ ਇਸ ਦੀ ਪੁਸ਼ਟੀ ਕੀਤੀ ਗਈ ।

Spread the love