ਨਵੀਂ ਦਿੱਲੀ, 30 ਦਸੰਬਰ

ਦੇਸ਼ ‘ਚ ਕਰੋਨਾ ਦੇ ਖਤਰਨਾਕ ਵੇਰੀਐਂਟ ਓਮੀਕਰੋਨ ਦਾ ਇਨਫੈਕਸ਼ਨ ਵਧਦਾ ਜਾ ਰਿਹਾ ਹੈ।

ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਓਮੀਕਰੋਨ ਦੇ 781 ਮਾਮਲੇ ਸਾਹਮਣੇ ਆਏ ਸਨ, ਪਰ ਰਾਤ ਦੇ ਅੰਤ ਤੱਕ ਇਸ ਵੇਰੀਐਂਟ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 911 ਹੋ ਗਈ ਹੈ। ਹੁਣ ਪੰਜਾਬ ਵੀ ਓਮੀਕਰੋਨ ਦੀ ਲਪੇਟ ਵਿੱਚ ਆ ਗਿਆ ਹੈ।

ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕਈ ਰਾਜਾਂ ਦੇ ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਓਮੀਕਰੋਨ ਦੇ ਮਾਮਲੇ ਵੱਧ ਕੇ 911 ਹੋ ਗਏ ਹਨ। ਇਸ ਮਾਮਲੇ ‘ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਵੇਰੀਐਂਟ ਨੂੰ ਲੈ ਕੇ ਜ਼ਿਆਦਾਤਰ ਸੂਬਿਆਂ ਤੋਂ ਅਪਡੇਟ ਨਹੀਂ ਆਏ ਹਨ।

ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਅੱਜ ਵੀ ਓਮੀਕਰੋਨ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਵਿੱਚ ਅੱਜ ਓਮੀਕਰੋਨ ਦੇ ਕੇਸ ਨਹੀਂ ਆਏ, ਜਦੋਂ ਕਿ ਇੱਥੇ ਪਹਿਲਾਂ ਹੀ 12 ਕੇਸ ਹਨ।

Spread the love