ਯੂਕਰੇਨ ਤੋਂ ਬਾਅਦ ਹੁਣ ਤਾਇਵਾਨ ਦਾ ਮੁੱਦਾ ਵੀ ਗਰਮ ਹੋ ਰਿਹਾ ਹੈ।

ਯੂਕਰੇਨ ਨੂੰ ਲੈ ਕੇ ਰੂਸ ਅਤੇ ਅਮਰੀਕਾ ਆਹਮੋ-ਸਾਹਮਣੇ ਹਨ ਉਧਰ ਦੂਸਰੇ ਪਾਸੇ ਅਮਰੀਕਾ ਅਤੇ ਚੀਨ ਵਿਚਾਲੇ ਤਾਈਵਾਨ ਦਾ ਮੁੱਦਾ ਵਧਦਾ ਜਾ ਰਿਹਾ ਹੈ।

ਚੀਨ ਨੇ ਦੋ ਕੂਟਨੀਤਕ ਮੋਰਚਿਆਂ ‘ਤੇ ਦੋ ਵੱਡੇ ਫੈਸਲੇ ਲਏ ਹਨ।

ਉਹ ਈਰਾਨ ਵਿੱਚ ਦੂਤਾਵਾਸ ਖੋਲ੍ਹਣ ਜਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਦੇ ਵਿਦੇਸ਼ ਮੰਤਰੀ ਅਫਰੀਕਾ ‘ਤੇ ਧਿਆਨ ਕੇਂਦਰਿਤ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ ਇਨ੍ਹਾਂ ਦੇਸ਼ਾਂ ਦੇ ਦੌਰੇ ‘ਤੇ ਜਾ ਰਹੇ ਹਨ।

ਇਸ ਦੌਰੇ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਚੀਨ ਦੇ ਵਿਦੇਸ਼ ਮੰਤਰੀ ਵੇਂਗ ਯੀ ਨੇ ਤਾਇਵਾਨ ਮੁੱਦੇ ‘ਤੇ ਅਮਰੀਕਾ ਨੂੰ ਸਿੱਧੀ ਧਮਕੀ ਦਿੱਤੀ ਹੈ।

ਇਕ ਇੰਟਰਵਿਊ ‘ਚ ਵੇਂਗ ਨੇ ਕਿਹਾ- ਤਾਈਵਾਨ ਮਾਮਲੇ ‘ਚ ਅਮਰੀਕੀ ਰਵੱਈਆ ਸਥਿਤੀ ਨੂੰ ਖਤਰਨਾਕ ਬਣਾ ਰਿਹਾ ਹੈ।

ਜੇਕਰ ਉਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਸ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਅਸੀਂ ਹਰ ਮੰਚ ‘ਤੇ ਸਪੱਸ਼ਟ ਕੀਤਾ ਹੈ ਕਿ ਤਾਈਵਾਨ ਚੀਨ ਦਾ ਹਿੱਸਾ ਸੀ ਅਤੇ ਰਹੇਗਾ।

ਦੁਨੀਆ ਦੀ ਕੋਈ ਵੀ ਤਾਕਤ ਇਸ ਨੂੰ ਚੀਨ ਤੋਂ ਵੱਖ ਨਹੀਂ ਕਰ ਸਕਦੀ।

ਅਮਰੀਕਾ ਉੱਥੇ ਜੋ ਕੁਝ ਕਰ ਰਿਹਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਦਾ ਬਹੁਤ ਨੁਕਸਾਨ ਹੋਵੇਗਾ।

ਤਾਈਵਾਨ ਦੇ ਮਾਮਲੇ ਵਿੱਚ, ਅਸੀਂ ਕਿਸੇ ਦਬਾਅ ਅੱਗੇ ਝੁਕਣਾ ਨਹੀਂ ਚਾਹਾਂਗੇ।

ਇਕ ਗੱਲ ਹੋਰ ਸਮਝ ਲੈਣੀ ਚਾਹੀਦੀ ਹੈ ਕਿ ਤਾਈਵਾਨ ਕੋਲ ਵੀ ਇਕ ਹੀ ਰਸਤਾ ਹੈ, ਉਸ ਨੂੰ ਚੀਨ ਦਾ ਹਿੱਸਾ ਬਣਨਾ ਪਵੇਗਾ।

ਹੋਰ ਕੋਈ ਰਸਤਾ ਨਹੀਂ ਹੈ। ਇਸ ਸਖ਼ਤ ਭਰੇ ਲਹਿਜੇ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਣਾਅ ਵਧਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ।

Spread the love