ਦੱਖਣੀ ਅਫਰੀਕਾ ‘ਚ ਸਰਕਾਰ ਨੇ ਦੇਸ਼ ‘ਚ ਲਗਾਇਆ ਰਾਤ ਦਾ ਕਰਫਿਊ ਹਟਾ ਲਿਆ।

ਸਰਕਾਰ ਦਾ ਮੰਨਣਾ ਹੈ ਕਿ ਓਮੀਕਰੋਨ ਵੇਰੀਐਂਟ ਕਾਰਨ ਦੇਸ਼ ‘ਚ ਚੌਥੀ ਲਹਿਰ ਦਾ ਸਿਖਰ ਖਤਮ ਹੋ ਗਿਆ ਹੈ।

ਮੰਤਰੀ ਮੋਂਡਲੀ ਗੁੰਗੂਬੇਲੇ ਨੇ ਕਿਹਾ ਕਿ ਇਹ ਫੈਸਲਾ ਮਹਾਮਾਰੀ ਦੇ ਰੁਝਾਨ, ਦੇਸ਼ ਵਿੱਚ ਟੀਕਾਕਰਨ ਦੇ ਪੱਧਰ ਅਤੇ ਸਿਹਤ ਖੇਤਰ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਲੋਕਾਂ ਦੀ ਆਵਾਜਾਈ ‘ਤੇ ਲੱਗੀ ਪਾਬੰਦੀ ਹਟਾਉਣ ਦੇ ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਪ੍ਰੋਗਰਾਮਾਂ ‘ਚ ਸਿਰਫ਼ ਸੀਮਤ ਲੋਕਾਂ ਨੂੰ ਹੀ ਐਂਟਰੀ ਮਿਲੇਗੀ।

ਲੋਕ ਅੰਦਰੂਨੀ ਸਮਾਗਮਾਂ ਵਿੱਚ ਅਤੇ ਬਾਹਰੀ ਸਮਾਗਮਾਂ ਵਿੱਚ ਹਿੱਸਾ ਲੈ ਸਕਦੇ ਹਨ ਪਰ ਇਸ ਲਈ ਕੁੱਝ ਪਾਬੰਦੀਆਂ ਹੋਣਗੀਆਂ। ਦੱਖਣੀ ਅਫਰੀਕਾ ਇਸ ਸਮੇਂ ਕੋਰੋਨਾ ਅਲਰਟ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹੈ।

ਦੇਰ ਰਾਤ ਹੋਈ ਮੀਟਿੰਗ ਤੋਂ ਬਾਅਦ ਸਰਕਾਰ ਨੇ ਬਿਆਨ ਜਾਰੀ ਕੀਤਾ ਕਿ ਸਾਰੇ ਸੰਕੇਤਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਚੌਥੀ ਲਹਿਰ ਦਾ ਸਿਖਰ ਖਤਮ ਹੋ ਗਿਆ ਹੈ।

ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਪਿਛਲੇ ਹਫ਼ਤੇ ਦੇ ਮੁਕਾਬਲੇ 25 ਦਸੰਬਰ ਨੂੰ ਖ਼ਤਮ ਹੋਣ ਵਾਲੇ ਹਫ਼ਤੇ ਵਿੱਚ ਨਵੇਂ ਮਾਮਲਿਆਂ ਵਿੱਚ 29.7% ਦੀ ਗਿਰਾਵਟ ਦਿਖਾਈ ਹੈ।

ਦੇਸ਼ ਵਿੱਚ ਹੁਣ ਤੱਕ ਕਰੋਨਾ ਦੇ ਕੁੱਲ 35 ਲੱਖ ਮਾਮਲੇ ਅਤੇ 91 ਹਜ਼ਾਰ ਮੌਤਾਂ ਦਰਜ ਹੋ ਚੁੱਕੀਆਂ ਹਨ।

ਦੱਖਣੀ ਅਫਰੀਕਾ ਅਫਰੀਕਾ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।

Spread the love