ਨਵੀਂ ਦਿੱਲੀ, 31 ਦਸੰਬਰ
ਅੱਜ 31 ਦਸੰਬਰ ਹੈ। ਜੀ ਹਾਂ, ਅੱਜ ਸਾਲ 2021 ਦਾ ਆਖਰੀ ਦਿਨ ਹੈ। ਹੁਣ ਕੁਝ ਹੀ ਘੰਟਿਆਂ ਬਾਅਦ ਸਾਲ 2022 ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਸਾਡੇ ਸਾਰਿਆਂ ਦੀ ਜ਼ਿੰਦਗੀ ‘ਚ ਬਹੁਤ ਕੁਝ ਬਦਲ ਜਾਵੇਗਾ। 1 ਜਨਵਰੀ, 2022 ਤੋਂ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਸਾਡੇ ਸਾਰਿਆਂ ਦੀਆਂ ਜੇਬਾਂ ‘ਤੇ ਪਵੇਗਾ। 1 ਜਨਵਰੀ 2022 ਤੋਂ ATM ਤੋਂ ਨਕਦੀ ਕਢਵਾਉਣਾ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ, ਨਵੇਂ ਸਾਲ ਦੇ ਨਾਲ, ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਵਿੱਚ ਪੈਸੇ ਜਮ੍ਹਾ ਕਰਵਾਉਣਾ ਹੁਣ ਫਮੁਤ ਮੁਫ਼ਤ ਨਹੀਂ ਹੋਵੇਗਾ।
1 ਜਨਵਰੀ 2022 ਤੋਂ ATM ਤੋਂ ਪੈਸੇ ਕਢਵਾਉਣੇ ਮਹਿੰਗੇ ਹੋ ਜਾਣਗੇ। ਮੁਫਤ ਲੈਣ-ਦੇਣ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਏਟੀਐਮ ਤੋਂ ਪੈਸੇ ਕਢਵਾਉਣ ਲਈ ਹੋਰ ਖਰਚੇ ਦੇਣੇ ਪੈਣਗੇ। ਹੁਣ ਤੱਕ, ਮੁਫਤ ਟ੍ਰਾਂਜੈਕਸ਼ਨ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਏਟੀਐਮ ਤੋਂ ਪੈਸੇ ਕਢਵਾਉਣ ਲਈ ਪ੍ਰਤੀ ਟ੍ਰਾਂਜੈਕਸ਼ਨ 20 ਰੁਪਏ ਅਦਾ ਕਰਨੇ ਪੈਂਦੇ ਸਨ। ਹੁਣ ਇਹ ਚਾਰਜ ਵਧਾ ਕੇ 21 ਰੁਪਏ ਕਰ ਦਿੱਤਾ ਗਿਆ ਹੈ।
ਆਈਪੀਪੀਬੀ (ਇੰਡੀਆ ਪੋਸਟ ਪੇਮੈਂਟਸ ਬੈਂਕ) ਵਿੱਚ ਪੈਸੇ ਜਮ੍ਹਾ ਕਰਨ ਅਤੇ ਕਢਵਾਉਣ ਲਈ ਚਾਰਜ ਲੱਗੇਗਾ। ਬਚਤ ਅਤੇ ਚਾਲੂ ਖਾਤਿਆਂ ਲਈ ਪ੍ਰਤੀ ਮਹੀਨਾ 25,000 ਰੁਪਏ ਤੱਕ ਨਕਦ ਨਿਕਾਸੀ ਮੁਫਤ ਹੈ। ਮੁਫਤ ਸੀਮਾ ਤੋਂ ਬਾਅਦ, ਮੁੱਲ ਦਾ 0.50 ਪ੍ਰਤੀਸ਼ਤ ਘੱਟੋ ਘੱਟ 25 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਤੱਕ ਚਾਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਕੈਸ਼ ਡਿਪਾਜ਼ਿਟ ਬਿਲਕੁਲ ਮੁਫਤ ਹੈ। ਮੁਫਤ ਸੀਮਾ ਤੋਂ ਬਾਅਦ, ਮੁੱਲ ਦਾ 0.50 ਪ੍ਰਤੀਸ਼ਤ ਚਾਰਜ ਕੀਤਾ ਜਾਵੇਗਾ। ਜੋ ਕਿ ਘੱਟੋ-ਘੱਟ 25 ਰੁਪਏ ਪ੍ਰਤੀ ਲੈਣ-ਦੇਣ ਹੋਵੇਗਾ
ਨਵੇਂ ਸਾਲ ਤੋਂ ਡਾਕਘਰ ਦੀਆਂ ਛੋਟੀਆਂ ਬੱਚਤ ਯੋਜਨਾਵਾਂ ਦੀ ਵਿਆਜ ਦਰ ਵਿੱਚ ਬਦਲਾਅ ਹੋਵੇਗਾ। ਬਚਤ ਸਕੀਮਾਂ ‘ਤੇ ਵਿਆਜ ਦਰ ਬਾਂਡ ਯੀਲਡ ਨੂੰ ਧਿਆਨ ਵਿਚ ਰੱਖ ਕੇ ਤੈਅ ਕੀਤੀ ਜਾਂਦੀ ਹੈ। ਸਾਰੀਆਂ ਪੋਸਟ ਆਫਿਸ ਸਕੀਮਾਂ ਵਿੱਚੋਂ, ਸੁਕੰਨਿਆ ਸਮ੍ਰਿਧੀ ਖਾਤਾ 7.6 ਪ੍ਰਤੀਸ਼ਤ ਦੀ ਸਭ ਤੋਂ ਵੱਧ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ।
ਨਵੇਂ ਸਾਲ ਤੋਂ ਜੁੱਤੀਆਂ ਅਤੇ ਕੱਪੜੇ ਖਰੀਦਣ ਲਈ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ। ਜਨਵਰੀ 2022 ਤੋਂ ਤਿਆਰ ਕੱਪੜੇ ਅਤੇ ਜੁੱਤੀਆਂ ‘ਤੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੀ ਦਰ ਵਧ ਰਹੀ ਹੈ। ਪਹਿਲਾਂ ਸਰਕਾਰ ਇਨ੍ਹਾਂ ਵਸਤਾਂ ‘ਤੇ 5 ਫੀਸਦੀ ਦੀ ਦਰ ਨਾਲ ਜੀਐਸਟੀ ਲਗਾਉਂਦੀ ਸੀ ਪਰ ਇਸ ਨੂੰ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਨਵੀਆਂ ਦਰਾਂ 1 ਜਨਵਰੀ 2022 ਤੋਂ ਲਾਗੂ ਹੋਣਗੀਆਂ। ਧਿਆਨ ਰਹੇ ਕਿ ਖਾਦੀ ‘ਤੇ ਟੈਕਸ ਨਹੀਂ ਵਧਾਇਆ ਜਾਵੇਗਾ।
ਕੈਬ, ਆਟੋ ਰਿਕਸ਼ਾ, ਬਾਈਕ ਦੀ ਆਨਲਾਈਨ ਜਾਂ ਮੋਬਾਈਲ ਐਪ ਰਾਹੀਂ ਬੁਕਿੰਗ ਕਰਨ ‘ਤੇ ਗਾਹਕਾਂ ਤੋਂ 5 ਫੀਸਦੀ ਟੈਕਸ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਸਵਿੱਗੀ ਅਤੇ ਜ਼ੋਮੈਟੋ ਵਰਗੀਆਂ ਆਨਲਾਈਨ ਫੂਡ ਆਰਡਰਿੰਗ ਐਪਸ ਵੀ ਆਰਡਰ ‘ਤੇ ਸਰਵਿਸ ਟੈਕਸ ਵਸੂਲਣਗੀਆਂ।
1 ਜਨਵਰੀ 2022 ਤੋਂ ਦੇਸ਼ ‘ਚ ਕਾਰ ਖਰੀਦਣੀ ਵੀ ਮਹਿੰਗੀ ਹੋ ਜਾਵੇਗੀ। ਲਗਭਗ 10 ਆਟੋਮੋਬਾਈਲ ਕੰਪਨੀਆਂ 1 ਜਨਵਰੀ 2022 ਤੋਂ ਆਪਣੀਆਂ ਕਾਰਾਂ ਦੀ ਕੀਮਤ ਵਧਾ ਰਹੀਆਂ ਹਨ। ਵਾਹਨਾਂ ਦੀ ਕੀਮਤ ਵਧਾਉਣ ਵਾਲੀਆਂ ਕੰਪਨੀਆਂ ਵਿੱਚ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਵੋਲਕਸਵੈਗਨ, ਟੋਇਟਾ, ਹੌਂਡਾ ਸ਼ਾਮਲ ਹਨ।