ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂਐਚਓ) ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਓਮਿਕਰੋਨ ਜਿੰਨੀ ਤੇਜ਼ੀ ਨਾਲ ਫੈਲਦਾ ਹੈ, ਓਨੀ ਜਲਦੀ ਇੱਕ ਨਵਾਂ ਰੂਪ ਸਾਹਮਣੇ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ,ਜੋ ਕਿ ਜ਼ਿਆਦਾ ਖਤਰਨਾਕ ਹੋਵੇਗਾ।ਦਰਅਸਲ, ਓਮਿਕਰੋਨ ਪਹਿਲਾਂ ਪਾਏ ਗਏ ਕੋਵਿਡ ਵੇਰੀਐਂਟ ਨਾਲੋਂ ਘੱਟ ਘਾਤਕ ਹੈ।

ਹਾਲਾਂਕਿ, ਡਬਲਯੂਐਚਓ ਦੀ ਸੀਨੀਅਰ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ ਦਾ ਕਹਿਣਾ ਹੈ ਕਿ ਓਮਿਕਰੋਨ ਦੀ ਤੇਜ਼ੀ ਨਾਲ ਲਾਗ ਦੀ ਦਰ ਦਾ ਉਲਟ ਪ੍ਰਭਾਵ ਹੋ ਸਕਦਾ ਹੈ।

ਡਬਲਯੂ.ਐਚ.ਓ. ਨੇ ਕਿਹਾ ਕਿ ਓਮੀਕਰੋਨ ਦੁਨੀਆ ਭਰ ਵਿਚ ਅੱਗ ਦੀ ਤਰ੍ਹਾਂ ਫੈਲ ਚੁੱਕਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਓਮੀਕਰੋਨ ਨੂੰ ਘੱਟ ਗੰਭੀਰ ਮੰਨਿਆ ਜਾ ਰਿਹਾ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਨਵੇਂ ਵੇਰੀਐਂਟ ਨਾਲ ਜ਼ਿੰਦਗੀ ਆਮ ਵਾਂਗ ਹੋ ਰਹੀ ਹੈ ਪਰ ਡਬਲਯੂ.ਐਚ.ਓ. ਦੇ ਸੀਨੀਅਰ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਵਧਾਨੀ ਨਹੀਂ ਵਰਤੀ ਗਈ ਤਾਂ ਇਨਫਕੈਸ਼ਨ ਦੀ ਵਧਦੀ ਦਰ ਦੁਨੀਆ ਵਿਚ ਉਲਟ ਪ੍ਰਭਾਵ ਪਾ ਸਕਦੀ ਹੈ।

ਸਮਾਲਵੁੱਡ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਯੂਰਪ ਵਿਚ ਹੁਣ ਤੱਕ 100 ਮਿਲੀਅਲ (10 ਕਰੋੜ) ਤੋਂ ਜ਼ਿਆਦਾ ਕੋਵਿਡ-19 ਦੇ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਡਰਾਉਣ ਵਾਲੀ ਗੱਲ ਇਹ ਹੈ ਕਿ 2021 ਦੇ ਆਖ਼ਰੀ ਹਫ਼ਤੇ ਵਿਚ ਹੀ 5 ਮਿਲੀਅਨ (50 ਲੱਖ) ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਹੋਏ। ਉਨ੍ਹਾਂ ਕਿਹਾ, ‘ਅਸੀਂ ਇਕ ਬਹੁਤ ਹੀ ਖ਼ਤਰਨਾਕ ਪੜਾਅ ਵਿਚ ਹਾਂ, ਅਸੀਂ ਪੱਛਮੀ ਯੂਰਪ ਵਿਚ ਇਨਫੈਕਸ਼ਨ ਦਰ ਵਿਚ ਕਾਫ਼ੀ ਵਾਧਾ ਦੇਖ ਰਹੇ ਹਾਂ ਅਤੇ ਇਸ ਦਾ ਪੂਰਾ ਪ੍ਰਭਾਵ ਅਜੇ ਤੱਕ ਸਪਸ਼ਟ ਨਹੀਂ ਹੈ।’

Spread the love