ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਕ ਵਾਰ ਫਿਰ ਬੋਰਿਸ ਜਾਨਸਨ ਸਰਕਾਰ ਦੀ ਆਲੋਚਨਾ ਕੀਤੀ ਹੈ।

ਯੂਕੇ ਦੇ ਸਲੋਅ ਤੋਂ ਭਾਰਤੀ ਮੂਲ ਦੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬਰਤਾਨੀਆ ਦੇ ਵਿਕਾਸ ਲਈ ਮੌਜੂਦਾ ਸਰਕਾਰ ਕੇਵਲ ਝੂਠੇ ਵਾਅਦੇ ਕਰ ਰਹੀ ਹੈ ਪਰ ਹਕੀਕਤ ਵਿਚ ਕੁਝ ਨਹੀਂ ਕੀਤਾ ਜਾ ਰਿਹਾ।

ਸੰਸਦ ‘ਚ ਸਰਕਾਰ ਦੀ ਕੀਤੀ ਜਵਾਬ ਤਲਬੀ ਸੰਬੰਧੀ ਟਵਿੱਟਰ ਰਾਹੀਂ ਜਾਣਕਾਰੀ ਦਿੰਦਿਆਂ ਆਖਿਆ ਕਿ ਭਾਵੇਂ ਕੋਵਿਡ ਸਬੰਧੀ ਹਾਲਾਤ ਹੋਣ ਜਾਂ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਦੀ ਸਚਾਈ, ਬੋਰਿਸ ਸਰਕਾਰ ਨੇ ਹੁਣ ਤੱਕ ਹਮੇਸ਼ਾ ਜਨਤਾ ਨੂੰ ਗੁੰਮਰਾਹ ਹੀ ਕੀਤਾ ਹੈ ।

ਢੇਸੀ ਨੇ ਕਿਹਾ ਕਿ ਚੰਗਾ ਹੁੰਦਾ ਕਿ ਬੋਰਿਸ ਸਰਕਾਰ ਰਾਸ਼ਟਰੀ ਸਿਹਤ ਮਹਿਕਮੇ (ਐਨ ਐਨ ਐਚ ) ਨੂੰ ਮਹਾਂਮਾਰੀ ਨਾਲ ਨਜਿੱਠਣ ਲਈ ਉਸ ਦਾ ਸਹੀ ਮਾਰਗ ਦਰਸ਼ਨ ਕਰਦੀ ਤੇ ਲੋਕਾਂ ਲਈ ਢਾਲ ਬਣਦੀ ।

ਪਰ ਲੋਕਾਂ ਨੂੰ ਹੁਣ ਤੱਕ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਅਜੇ ਵੀ ਲੋਕ ਪਰੇਸ਼ਾਨੀ ਅਤੇ ਮੁਸ਼ਕਲਾਂ ਨਾਲ ਜੂਝ ਰਹੇ ਹਨ ।

ਉਨ੍ਹਾਂ ਕਿਹਾ ਕਿ ਹੁਣ ਤੱਕ ਸਚਾਈ ਨੂੰ ਪਛਾੜਿਆ ਗਿਆ ਹੈ ਅਤੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਲੁਭਾਇਆ ਗਿਆ ਹੈ ।

Spread the love