ਅੰਮ੍ਰਿਤਸਰ, 7 ਜਨਵਰੀ

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਟਲੀ ਤੋਂ ਆਈ ਫਲਾਈਟ ‘ਚ ਅੱਜ ਮੁੜ ਕਰੋਨਾ ਸੰਕਰਮਿਤ ਯਾਤਰੀ ਆਏ ਹਨ। ਇਟਲੀ ਦੇ ਸ਼ਹਿਰ ਮਿਲਾਨ ਤੋਂ ਇੱਥੇ ਪਹੁੰਚੇ ਕਰੀਬ 150 ਯਾਤਰੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਮਿਲਾਨ ਸ਼ਹਿਰ ਤੋਂ ਸ਼ੋਰ ਏਅਰਲਾਈਨ ਦੀ ਉਡਾਣ ਕੁੱਲ 290 ਯਾਤਰੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ ਹੈ। ਸਾਰੇ ਲੋਕਾਂ ਨੂੰ ਅੰਮ੍ਰਿਤਸਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਵੀਰਵਾਰ ਨੂੰ ਵੀ ਇਟਲੀ ਤੋਂ ਇੱਕ ਅੰਤਰਰਾਸ਼ਟਰੀ ਚਾਰਟਰਡ ਫਲਾਈਟ ਵਿੱਚ 170 ਵਿੱਚੋਂ 125 ਲੋਕ ਸੰਕਰਮਿਤ ਪਾਏ ਗਏ।

ਦੇਸ਼ ‘ਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਇੱਥੇ ਕੋਰੋਨਾ ਦੇ 117,094 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 302 ਲੋਕ ਵੀ ਕਰੋਨਾ ਕਾਰਨ ਆਪਣੀ ਜਾਨ ਗੁਆ ​​ਚੁੱਕੇ ਹਨ।

Omicron ਵੇਰੀਐਂਟ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕੇਸਾਂ ਦੀ ਗਿਣਤੀ 3010 ਹੋ ਗਈ ਹੈ। ਮਹਾਰਾਸ਼ਟਰ ਅਤੇ ਦਿੱਲੀ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 876 ਅਤੇ 465 ਮਾਮਲੇ ਹਨ। ਓਮੀਕਰੋਨ ਦੇ 3010 ਮਰੀਜ਼ਾਂ ਵਿੱਚੋਂ 1196 ਮਰੀਜ਼ ਠੀਕ ਹੋ ਚੁੱਕੇ ਹਨ।

Spread the love