ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਾਨੌਮ ਨੇ ਕਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ।

ਟੇਡਰੋਸ ਐਡਾਨੌਮ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਮਾਮਲੇ ਬਹੁਤੇ ਲੱਛਣਾਂ ਬਾਲੇ ਪਰ ਖ਼ਤਰਨਾਕ ਹੋ ਸਕਦੇ ਨੇ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲਾਂ ਆਏ ਡੈਲਟਾ ਵੇਰੀਐਂਟ ਨਾਲੋਂ ਘੱਟ ਘਾਤਕ ਹੋ ਸਕਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਸਨੂੰ ਘੱਟ ਲੱਛਣਾਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਜਾਵੇ।

ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਇਸ ਸਮੇਂ ਦੁਨੀਆ ਦੇ ਲਗਭਗ 109 ਦੇਸ਼ਾਂ ‘ਚ ਜੁਲਾਈ 2022 ਤੱਕ 70 ਫੀਸਦੀ ਲੋਕ ਹੀ ਇਸ ਤੋਂ ਪ੍ਰਭਾਵਿਤ ਹੋ ਜਾਣਗੇ।

ਡਾਕਟਰ ਟੇਡਰੋਸ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਿਛਲੇ ਹਫਤੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ ਸਪੱਸ਼ਟ ਕਿਹਾ ਕਿ ਓਮਿਕਰੋਨ ਨਾਲ ਸੰਕਰਮਿਤ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਜਾ ਰਿਹਾ ਹੈ ਅਤੇ ਇਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ, ਜਿਵੇਂ ਪਹਿਲਾਂ ਹੋਇਆ ਹੈ।

ਜਿੱਥੋਂ ਤੱਕ ਇਸ ਦੀ ਸੁਨਾਮੀ ਦਾ ਸਬੰਧ ਹੈ, ਉਨ੍ਹਾਂ ਕਿਹਾ ਕਿ ਇਹ ਬਹੁਤ ਜਲਦੀ ਹੋ ਸਕਦੈ,ਇਸਦੇ ਲਈ ਸਾਨੂੰ ਜਲਦੀ ਤੋਂ ਜਲਦੀ ਪੂਰੀ ਦੁਨੀਆ ਵਿੱਚ ਆਪਣੀ ਸਿਹਤ ਸੰਭਾਲ ਵਿੱਚ ਸੁਧਾਰ ਕਰਨਾ ਹੋਵੇਗਾ।

ਹਸਪਤਾਲ ਪਹਿਲਾਂ ਹੀ ਮਰੀਜ਼ਾਂ ਨਾਲ ਭਰੇ ਪਏ ਹਨ। ਇਸ ਕਾਰਨ ਲੋਕ ਨਾ ਸਿਰਫ਼ ਕਰੋਨਾ ਕਾਰਨ ਸਗੋਂ ਹੋਰ ਬਿਮਾਰੀਆਂ ਕਾਰਨ ਵੀ ਮਰ ਰਹੇ ਹਨ।

ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਜ਼ਖਮੀਆਂ ਦੀ ਵੀ ਮੌਤ ਹੋ ਰਹੀ ਹੈ।

ਪ੍ਰੈਸ ਕਾਨਫਰੰਸ ਦੌਰਾਨ ਸੰਗਠਨ ਦੇ ਮੁਖੀ ਨੇ ਇਕ ਵਾਰ ਫਿਰ ਐਂਟੀ-ਕੋਰੋਨਾ ਵੈਕਸੀਨ ਦੀ ਅਸਮਾਨ ਵੰਡ ‘ਤੇ ਚਿੰਤਾ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਭ ਤੋਂ ਵੱਡੀ ਕਮੀ ਇਹ ਰਹੀ ਹੈ ਕਿ ਟੀਕੇ ਦੀ ਵੰਡ ਬਰਾਬਰੀ ਨਹੀਂ ਹੋ ਸਕੀ।

ਉਨ੍ਹਾਂ ਅਨੁਸਾਰ ਜਿੱਥੇ ਇੱਕ ਦੇਸ਼ ਵਿੱਚ ਜ਼ਿਆਦਾ ਸੁਰੱਖਿਆ ਉਪਕਰਨ ਸਨ, ਉੱਥੇ ਦੂਜੇ ਪਾਸੇ ਕਈ ਦੇਸ਼ ਅਜਿਹੇ ਸਨ ਜਿੱਥੇ ਇਨ੍ਹਾਂ ਦੀ ਭਾਰੀ ਘਾਟ ਸੀ।

Spread the love