ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਡੋੌਨਲਡ ਟਰੰਪ ‘ਤੇ ਸ਼ਬਦੀ ਹਮਲਾ ਕੀਤਾ ਹੈ।

ਰਾਸ਼ਟਰਪਤੀ ਜੋ ਬਾਈਡਨ ਨੇ ਉਸ ਨੂੰ ਲੋਕਤੰਤਰ ਲਈ ਖਤਰਾ ਕਰਾਰ ਦਿੱਤਾ ।

ਰਾਜਧਾਨੀ ‘ਤੇ ਹੋਏ ਹਮਲੇ ਦੀ ਵਰ੍ਹੇਗੰਢ ਮੌਕੇ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਦੀ ਹਿੰਸਾ ਨੂੰ ਉਕਸਾਉਣ ਲਈ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਐਲਾਨ ਕੀਤਾ ਕਿ ਕਿਸੇ ਵੀ ਹਾਲਤ ਵਿਚ ਲੋਕਤੰਤਰ ਵਿਰੋਧੀ ਤਾਕਤਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ।

6 ਜਨਵਰੀ 2021 ਜਿਸ ਦਿਨ 2020 ਦੀਆਂ ਚੋਣਾਂ ਵਿਚ ਬਾਈਡਨ ਦੀ ਜਿੱਤ ਦੀ ਕਾਂਗਰਸ ਨੇ ਪੁਸ਼ਟੀ ਕੀਤੀ ਸੀ, ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਲੋਕਤੰਤਰ ‘ਚ ਅੜਿਕਾ ਪਾਇਆ ਗਿਆ, ਅਸੀਂ ਲੋਕਾਂ ਨੇ ਝਲਿਆ ਤੇ ਜਿੱਤ ਸਾਡੀ ਹੋਈ ।

ਬਾਈਡਨ ਨੇ ਕਿਹਾ ਉਹ ਦੇਸ਼ ਖਾਤਿਰ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ ਤੇ ਪਿੱਛੇ ਨਹੀਂ ਹਟੇਗਾ ।

ਉਨ੍ਹਾਂ ਕਿਹਾ ਮੈਂ ਰਾਸ਼ਟਰ ਦੀ ਰੱਖਿਆ ਕਰਾਂਗਾ ਤੇ ਕਿਸੇ ਨੂੰ ਵੀ ਲੋਕਤੰਤਰ ਦਾ ਕਤਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ ।

ਰਾਸ਼ਟਰਪਤੀ ਦੇ ਸੰਬੋਧਨ ਉਪਰੰਤ ਡੈਮੋਕਰੇਟਿਕ ਸੰਸਦ ਮੈਂਬਰਾਂ ਨੇ ਰਾਜਧਾਨੀ ‘ਤੇ ਹਮਲੇ ਦੀ ਵਰ੍ਹੇਗੰਢ ਮਨਾਈ ਤੇ ਕੌੜੀਆਂ ਕੁਸੈਲੀਆਂ ਯਾਦਾਂ ਨੂੰ ਤਾਜ਼ਾ ਕੀਤਾ ।

Spread the love