ਯੂਕੇ ਦੇ ਲੰਡਨ ‘ਚ ਸਰਕਾਰ ਨੇ ਕਈ ਹਸਪਤਾਲਾਂ ‘ਚ ਸਟਾਫ ਦੀ ਕਮੀ ਨੂੰ ਦੇਖਦੇ ਹੋਏ ਮਦਦ ਲਈ ਫੌਜੀ ਤਾਇਨਾਤ ਕੀਤੇ ਹਨ ।

ਯੂ.ਕੇ. ਦੇ ਹਸਪਤਾਲਾਂ ਵਿਚ ਨਵੇਂ ਸਾਲ ਦੇ ਸ਼ੁਰੂ ਤੋਂ ਕਾਮਿਆਂ ਦੀ ਘਾਟ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ।

ਜਾਣਕਾਰੀ ਅਨੁਸਾਰ ਬਹੁਤ ਸਾਰੇ ਕਾਮੇ ਕੋਰੋਨਾ ਪੀੜਤ ਹਨ ਜਾਂ ਕੋਰੋਨਾ ਕਾਰਨ ਇਕਾਂਤਵਾਸ ਵਿਚ ਹਨ, ਜਿਸ ਕਰਕੇ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਲੰਡਨ ਦੇ ਕਈ ਹਸਪਤਾਲਾਂ ‘ਚ 40 ਫ਼ੌਜੀ ਡਾਕਟਰ ਅਤੇ 160 ਸਿਹਤ ਕਰਮਚਾਰੀ ਭੇਜੇ ਗਏ ਹਨ, ਜਿਨ੍ਹਾਂ ਵਿੱਚ ਨਰਸਾਂ ਅਤੇ ਮਰੀਜ਼ਾਂ ਦੀ ਦੇਖ ਭਾਲ ਕਰਨ ਵਾਲੇ ਕਾਮੇ ਸ਼ਾਮਿਲ ਹਨ ।

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਪਾਬੰਦੀਆਂ ਲਗਾਉਣ ਦੀ ਕੋਈ ਲੋੜ ਨਹੀਂ ਹੋਵੇਗੀ ਅਤੇ ਦੇਸ਼ ਮਹਾਂਮਾਰੀ ਦੀ ਲਹਿਰ ਨਾਲ ਨਜਿੱਠ ਲਵੇਗਾ ।

ਫਿਰ ਉਨ੍ਹਾਂ ਇਹ ਵੀ ਕਿਹਾ ਹੈ ਕਿ ਓਮੀਕਰੋਨ ਕਾਰਨ ਆਉਣ ਵਾਲੇ ਦਿਨ ਚੁਣੌਤੀਪੂਰਨ ਹੋ ਸਕਦੇ ਹਨ । ਇੰਗਲੈਂਡ ਦੇ ਦੋ ਹਸਪਤਾਲਾਂ ਸਟੈਫੋਰਡਸ਼ਾਇਰ ਅਤੇ ਸਟੋਕ ਆਨ ਟਰੈਂਟ ਵਿਚ ਸਿਵਲ ਐਮਰਜੈਂਸੀ ਐਲਾਨ ਦਿੱਤੀ ਗਈ ਹੈ ।

Spread the love