ਚੰਡੀਗੜ੍ਹ, 8 ਜਨਵਰੀ

ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ।

ਭਾਜਪਾ ਦੀ ਸਰਬਜੀਤ ਕੌਰ ਚੰਡੀਗੜ੍ਹ ਦੀ ਮੇਅਰ ਬਣ ਗਈ ਹੈ।

ਇਸ ਚੋਣ ਵਿੱਚ ਭਾਜਪਾ ਨੂੰ 14 ਵੋਟਾਂ ਮਿਲੀਆਂ। ਜਦਕਿ ਆਮ ਆਦਮੀ ਪਾਰਟੀ ਨੂੰ 13 ਵੋਟਾਂ ਮਿਲੀਆਂ। ‘ਆਪ’ ਦੀ ਇੱਕ ਵੋਟ ਨੂੰ ਰੱਦ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਸਦਨ ‘ਚ ਹੰਗਾਮਾ ਹੋ ਗਿਆ। ਭਾਜਪਾ ਦੀ ਜਿੱਤ ਤੋਂ ਨਾਰਾਜ਼ ‘ਆਪ’ ਕੌਂਸਲਰ ਧਰਨੇ ‘ਤੇ ਬੈਠ ਗਏ ਹਨ।

Spread the love