ਨਿਊਯਾਰਕ ਸਿਟੀ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ।

ਨਿਊਯਾਰਕ ਦੇ ਬ੍ਰੌਂਕਸ ਅਪਾਰਟਮੈਂਟ ਵਾਪਰੇ ਇਸ ਭਿਆਨਕ ਹਾਦਸੇ ‘ਚ 50 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਜਿਨ੍ਹਾਂ ਨੂੰ ਪੰਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਜ਼ਖਮੀਆਂ ‘ਚੋਂ ਇਕ ਦਰਜਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਦੇ ਨਾਲ ਹੀ ਅਪਾਰਟਮੈਂਟ ਦੀ ਹਰੇਕ ਮੰਜ਼ਿਲ ‘ਤੇ ਰਹਿਣ ਵਾਲੇ ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਅੱਗ ਦੇ ਧੂੰਏਂ ਕਾਰਨ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ।

ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਪਰ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਅਨੁਸਾਰ ਅੱਗ ਸ਼ਾਇਦ ਕਮਰੇ ਦੇ ਹੀਟਰ ਕਾਰਨ ਲੱਗੀ ਹੈ।

ਮੇਅਰ ਨੇ ਇਸ ਹਾਦਸੇ ਨੂੰ ਸ਼ਹਿਰ ਦਾ ਸਭ ਤੋਂ ਭਿਆਨਕ ਹਾਦਸਾ ਦੱਸਿਆ ਹੈ।

ਫਾਇਰ ਡਿਪਾਰਟਮੈਂਟ ਨਿਊਯਾਰਕ ਦੇ ਕਮਿਸ਼ਨਰ ਡੈਨੀਅਲ ਨੇਗਰੋ ਨੇ ਅੱਗ ਦੀ ਗੰਭੀਰਤਾ ਦੀ ਤੁਲਨਾ ਹੈਪੀ ਲੈਂਡ ਸੋਸ਼ਲ ਕਲੱਬ ਦੀ ਅੱਗ ਨਾਲ ਕੀਤੀ ਜਿਸ ਵਿਚ 87 ਲੋਕ ਮਾਰੇ ਗਏ ਸਨ।ਸਾਲ 1990 ਵਿੱਚ ਹੋਏ ਇਸ ਹਾਦਸੇ ਵਿੱਚ ਇੱਕ ਵਿਅਕਤੀ ਨੇ ਆਪਣੀ ਸਾਬਕਾ ਪ੍ਰੇਮਿਕਾ ਨਾਲ ਝਗੜਾ ਕਰਨ ਅਤੇ ਕਲੱਬ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਜਾਣਬੁੱਝ ਕੇ ਇੱਕ ਇਮਾਰਤ ਨੂੰ ਅੱਗ ਲਗਾ ਦਿੱਤੀ ਸੀ।

ਸ਼ਹਿਰ ਦੇ ਇਤਿਹਾਸ ਵਿੱਚ ਅੱਗ ਦੀ ਇੱਕ ਹੋਰ ਘਟਨਾ 1911 ਵਿੱਚ ਵਾਪਰੀ ਸੀ ਜਿਸ ਵਿੱਚ 146 ਲੋਕਾਂ ਦੀ ਮੌਤ ਹੋ ਗਈ ਸੀ।

Spread the love