ਨਵੀਂ ਦਿੱਲੀ, 11 ਜਨਵਰੀ

ਦੇਸ਼ ‘ਚ ਕਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ।

ਭਾਰਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਵੀ ਕਰੋਨਾ ਵਾਇਰਸ ਦੀ ਲਪੇਟ ‘ਚ ਆ ਗਈ ਹੈ। ਉਨ੍ਹਾਂ ਨੂੰ ਇਲਾਜ ਲਈ ਫਿਲਹਾਲ ਆਈ.ਸੀ.ਯੂ. ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਹ ਜਾਣਕਾਰੀ ਉਨ੍ਹਾਂ ਦੀ ਭਤੀਜੀ ਰਚਨਾ ਨੇ ਖੁਦ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ‘ਚ ਕਰੋਨਾ ਵਾਇਰਸ ਦੇ ਲੱਛਣ ਦੇਖੇ ਗਏ ਸਨ।

ਇਸ ਸਬੰਧ ‘ਚ ਗੱਲ ਕਰਦੇ ਹੋਏ ਲਤਾ ਮੰਗੇਸ਼ਕਰ ਦੀ ਭਤੀਜੀ ਰਚਨਾ ਨੇ ਕਿਹਾ, ”ਉਹ ਇਸ ਸਮੇਂ ਠੀਕ ਹੈ। ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਅਤੇ ਸਾਵਧਾਨੀ ਦੇ ਕਾਰਨਾਂ ਕਰਕੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।

ਅੱਗੇ ਉਨ੍ਹਾਂ ਕਿਹਾ ਦੀਦੀ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ।” ਦੱਸ ਦੇਈਏ ਕਿ ਲਤਾ ਮੰਗੇਸ਼ਕਰ ਤੋਂ ਇਲਾਵਾ ਬਾਲੀਵੁੱਡ ਅਤੇ ਸਾਊਥ ਸਿਨੇਮਾ ਦੇ ਕਈ ਕਲਾਕਾਰ ਵੀ ਕਰੋਨਾ ਵਾਇਰਸ ਪਾਜ਼ੀਟਿਵ ਪਾਏ ਜਾ ਰਹੇ ਹਨ।

Spread the love