ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਪੂਰਬੀ ਸਾਗਰ ਵਿਚ ਮਿਜ਼ਾਈਲ ਦਾਗੀ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਇਕ ਬੈਲਿਸਟਿਕ ਮਿਜ਼ਾਈਲ ਹੈ ਜਿਸ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ‘ਤੇ ਦਿਖਾਉਣ ਦਾ ਯਤਨ ਕੀਤਾ ਗਿਆ ਹੋਵੇ।

ਇਕ ਹਫ਼ਤੇ ਵਿਚ ਮੁਲਕ ਨੇ ਦੂਜਾ ਪ੍ਰੀਖਣ ਕੀਤਾ ਹੈ।

ਇਹ ਪ੍ਰੀਖਣ ਉਸ ਸਮੇਂ ਕੀਤਾ ਗਿਆ ਹੈ ਜਦ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਪੂਰੇ ਕੌਮਾਂਤਰੀ ਵਿਰੋਧ ਦੇ ਬਾਵਜੂਦ ਪ੍ਰਮਾਣੂ ਪ੍ਰੋਗਰਾਮ ਦਾ ਵਿਸਤਾਰ ਕਰਨ ਦਾ ਸੱਦਾ ਦਿੱਤਾ ਹੈ।

ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ 2021 ਵਿਚ ਲਗਾਤਾਰ ਹਥਿਆਰਾਂ ਦੇ ਪ੍ਰੀਖ਼ਣ ਕੀਤੇ ਸਨ।

ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ਼ ਨੇ ਕਿਹਾ ਕਿ ਉੱਤਰ ਕੋਰੀਆ ਨੇ ਉੱਤਰੀ ਜਾਗਾਂਗ ਸੂਬੇ ਤੋਂ ਸੰਭਾਵੀ ਬੈਲਿਸਟਿਕ ਮਿਜ਼ਾਈਲ ਦਾਗੀ ਹੈ ਜੋ ਕਿ 700 ਕਿਲੋਮੀਟਰ ਦੀ ਦੂਰੀ ਉਤੇ ਉਸ ਦੇ ਪੂਰਬੀ ਤੱਟ ਕੋਲ ਸਮੁੰਦਰ ਵਿਚ ਡਿਗੀ।

ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ ਦਾ ‘ਸਪੱਸ਼ਟ ਉਲੰਘਣ’ ਹੈ ਜਿਸ ਕਰਕੇ ਉਤਰੀ ਕੋਰੀਆ ਦੀ ਜਵਾਬਤੇਹੀ ਹੋਣੀ ਚਾਹੀਦੀ ਹੈ

Spread the love