ਕਜ਼ਾਕਿਸਤਾਨ ਵਿੱਚ ਜੀਵਨ ਲੀਹ ‘ਤੇ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਪਿਛਲੇ ਹਫ਼ਤੇ ਹਿੰਸਾ ਅਤੇ ਤਖਤਾਪਲਟ ਦੀ ਸਾਜ਼ਿਸ਼ ਨਾਲ ਪ੍ਰਭਾਵਿਤ ਕੀਤਾ ਗਿਆ ਸੀ।

ਹਿੰਸਾ ਵਿੱਚ ਹੁਣ ਤੱਕ 164 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।

ਕਜ਼ਾਕਿਸਤਾਨ ਦੀ ਮਦਦ ਲਈ ਰੂਸ ਨੇ ਕਰੀਬ ਢਾਈ ਹਜ਼ਾਰ ਸੈਨਿਕਾਂ ਨੂੰ ਹਵਾਈ ਜਹਾਜ਼ ਰਾਹੀਂ ਉਤਾਰਿਆ ਸੀ।

ਹਿੰਸਾ ਰੁਕਣ ਤੋਂ ਬਾਅਦ, ਹੁਣ ਉਨ੍ਹਾਂ ਦੀ ਦੇਸ਼ ਵਾਪਸੀ ਵੀਰਵਾਰ ਤੋਂ ਸ਼ੁਰੂ ਹੋਵੇਗੀ ਅਤੇ ਇਹ 10 ਦਿਨਾਂ ਵਿੱਚ ਪੂਰੀ ਹੋ ਜਾਵੇਗੀ।

ਕਜ਼ਾਕਿਸਤਾਨ ਦੇ ਰਾਸ਼ਟਰਪਤੀ ਤੋਕਾਯੇਵ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ।

ਤੋਕਾਯੇਵ ਦਾ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੁਝ ਪੱਛਮੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਰੂਸੀ ਫੌਜੀ ਇੱਥੇ ਲੰਬੇ ਸਮੇਂ ਤੱਕ ਰਹਿ ਸਕਦੇ ਹਨ।

ਰਾਸ਼ਟਰਪਤੀ ਨੇ ਅਲਮਾਟੀ ਸ਼ਹਿਰ ਵਿੱਚ ਹਿੰਸਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਅੱਤਵਾਦੀ ਕਿਹਾ ਹੈ।

ਹਿੰਸਾ ਵਿੱਚ ਕਰੋੜਾਂ ਰੁਪਏ ਦੀ ਸਰਕਾਰੀ ਜਾਇਦਾਦ ਤਬਾਹ ਹੋ ਗਈ ਹੈ। ਤੋਕਾਯੇਵ ਨੇ ਕਿਹਾ ਸੀਐਸਟੀਓ ਦੇ ਸੈਨਿਕਾਂ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ।

ਹੁਣ ਦੇਸ਼ ਵਿੱਚ ਸ਼ਾਂਤੀ ਹੈ। ਇਨ੍ਹਾਂ ਸੈਨਿਕਾਂ ਦੀ ਵਾਪਸੀ ਵੀਰਵਾਰ ਤੋਂ ਸ਼ੁਰੂ ਹੋਵੇਗੀ।

ਦੱਸ ਦੇਈਏ ਕਿ ਸ਼ੁੱਕਰਵਾਰ ਤੋਂ, ਹਿੰਸਾ ਲਈ ਲਗਭਗ 10,000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਟੋਕਾਯੇਵ ਨੇ ਹਿੰਸਾ ਫੈਲਾਉਣ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦਿੱਤਾ ਸੀ।

ਹਿੰਸਾ ਵਿੱਚ 164 ਲੋਕਾਂ ਦੀ ਜਾਨ ਚਲੀ ਗਈ ਸੀ।

ਇਨ੍ਹਾਂ ਵਿੱਚ 16 ਪੁਲੀਸ ਮੁਲਾਜ਼ਮ ਸ਼ਾਮਲ ਹਨ।ਟੋਕਾਯੇਵ ਦੇ ਅਨੁਸਾਰ ਹਿੰਸਾ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਉਨ੍ਹਾਂ ਨੇ ਅੱਤਵਾਦੀਆਂ ਨੂੰ ਹਥਿਆਰ ਅਤੇ ਪੈਸੇ ਦਿੱਤੇ।

Spread the love