ਨਵੀਂ ਦਿੱਲੀ, 15 ਜਨਵਰੀ

ਰਾਸ਼ਟਰੀ ਰਾਜਧਾਨੀ ‘ਚ ਬੁੱਧਵਾਰ ਨੂੰ ਸੋਨਾ 228 ਰੁਪਏ ਵੱਧ ਕੇ 46,812 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਕੀਮਤੀ ਧਾਤੂ ਦੀਆਂ ਕੀਮਤਾਂ ‘ਚ ਵਾਧੇ ਨੂੰ ਦਰਸਾਉਂਦਾ ਹੈ। ਪਿਛਲੇ ਕਾਰੋਬਾਰੀ ਦਿਨ ‘ਚ ਕੀਮਤੀ ਪੀਲੀ ਧਾਤੂ 46,584 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ।

ਸੋਨੇ ਦੇ ਨਾਲ-ਨਾਲ ਅੱਜ ਇੱਕ ਹੋਰ ਕੀਮਤੀ ਧਾਤ ਚਾਂਦੀ ਦੀ ਕੀਮਤ ਵਿੱਚ ਵੀ ਉਛਾਲ ਆਇਆ। ਚਾਂਦੀ ਵੀ ਪਿਛਲੇ ਕਾਰੋਬਾਰ ਦੇ 59,661 ਰੁਪਏ ਦੇ ਮੁਕਾਬਲੇ 271 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ। ਇਸ ਵਾਧੇ ਤੋਂ ਬਾਅਦ ਚਾਂਦੀ ਦੀ ਕੀਮਤ 59,932 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਦਿੱਲੀ ਵਿੱਚ 24 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ 228 ਰੁਪਏ ਦਾ ਵਾਧਾ ਹੋਇਆ ਹੈ, ਜੋ ਕਾਮੈਕਸ ਉੱਤੇ ਸੋਨੇ ਦੀਆਂ ਕੀਮਤਾਂ ਵਿੱਚ ਰਾਤੋ-ਰਾਤ ਵਾਧੇ ਨੂੰ ਦਰਸਾਉਂਦਾ ਹੈ। ਕੌਮਾਂਤਰੀ ਬਾਜ਼ਾਰ ‘ਚ ਸੋਨਾ ਮਾਮੂਲੀ ਗਿਰਾਵਟ ਨਾਲ 1,818 ਡਾਲਰ ਪ੍ਰਤੀ ਔਂਸ ਅਤੇ ਚਾਂਦੀ 22.70 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਸੀ।

Spread the love