ਤੇਜ ਰਫ਼ਤਾਰ ਨਾਲ ਵਧ ਰਹੇ ਕਰੋਨਾ ਦੇ ਮਾਮਲਿਆਂ ਨੇ ਕਈ ਦੇਸ਼ਾਂ ਦੇ ਸਿਹਤ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ।

ਕਰੋਨਾ ਵਾਇਰਸ ਦਾ ਓਮੀਕ੍ਰੋਨ ਵੈਰੀਐਂਟ, ਡੈਲਟਾ ਵੈਰੀਐਂਟ ਤੋਂ ਤੇਜ਼ੀ ਨਾਲ ਨਾਲ ਅੱਗੇ ਨਿਕਲ ਰਿਹਾ ਹੈ ਤੇ ਪੂਰੀ ਦੁਨੀਆ ’ਚ ਇਸ ਕਿਸਮ ਦੀ ਇਨਫੈਕਸ਼ਨ ਦੇ ਮਾਮਲੇ ਹੁਣ ਜ਼ਿਆਦਾ ਸਾਹਮਣੇ ਆ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟ ਕਰ ਰਹੇ ਨੇ।

ਕੌਮਾਂਤਰੀ ਸਿਹਤ ਏਜੰਸੀ ਦੇ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਗੱਲ ਦੇ ਸਬੂਤ ਵੱਧ ਰਹੇ ਹਨ ਕਿ ਓਮੀਕ੍ਰੋਨ ਪ੍ਰਤੀ-ਰੱਖਿਆ ਸ਼ਕਤੀ ਤੋਂ ਬਚ ਕੇ ਨਿਕਲ ਸਕਦਾ ਹੈ ਪਰ ਹੋਰ ਕਿਸਮਾਂ ਦੇ ਮੁਕਾਬਲੇ ਇਸ ਨਾਲ ਬਿਮਾਰੀ ਦੀ ਗੰਭੀਰਤਾ ਘੱਟ ਹੈ।

ਡਬਲਯੂਐੱਚਓ ’ਚ ਇਨਫੈਕਸ਼ਨ ਰੋਗ ਮਹਾਮਾਰੀ ਵਿਿਗਆਨੀ ਤੇ ‘ਕੋਵਿਡ-19 ਟੈਕੀਨਕਲ ਲੀਡ’ ਮਾਰੀਆ ਵਾਨ ਕੇਰਖੋਵ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਦੇਸ਼ਾਂ ’ਚ ਓਮੀਕ੍ਰੋਨ ਨੂੰ ਡੈਲਟਾ ’ਤੇ ਹਾਵਈ ਹੋਣ ’ਚ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਉਨ੍ਹਾਂ ਦੇਸ਼ਾਂ ’ਚ ਡੈਲਟਾ ਦੇ ਪ੍ਰਸਾਰ ਦੇ ਪੱਧਰ ’ਤੇ ਨਿਰਭਰ ਕਰੇਗਾ।

ਸਵਾਲ-ਜਵਾਬ ਸੈਸ਼ਨ ਦੌਰਾਨ ਕਿਹਾ ਕਿ ਓਮੀਕ੍ਰੋਨ ਉਨ੍ਹਾਂ ਸਾਰੇ ਦੇਸ਼ਾਂ ’ਚ ਮਿਿਲਆ ਹੈ ਜਿੱਥੇ ਜੀਨੋਮ ਸੀਕਵੈਂਸਿੰਗ ਦੀ ਤਕਨੀਕ ਚੰਗੀ ਹੈ ਤੇ ਮੁਮਕਿਨ ਹੈ ਕਿ ਇਹ ਦੁਨੀਆ ਦੇ ਸਾਰੇ ਦੇਸ਼ਾਂ ’ਚ ਮੌਜੂਦ ਹੈ।

ਫੈਲਣ ਦੇ ਲਿਹਾਜ ਨਾਲ ਇਹ ਬਹੁਤ ਤੇਜ਼ੀ ਨਾਲ ਡੈਲਟਾ ਤੋਂ ਅੱਗੇ ਨਿਕਲ ਰਿਹਾ ਹੈ।

ਇਸ ਕਾਰਨ ਇਹ ਹਾਵੀ ਹੋਣ ਵਾਲਾ ਵੈਰੀਐਂਟ ਬਣ ਰਿਹਾ ਹੈ। ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਉਨ੍ਹਾਂ ਇਸ ਬਾਰੇ ਵੀ ਚਿਤਾਵਨੀ ਦਿੱਤੀ ਕਿ ਡੈਲਟਾ ਦੇ ਮੁਕਾਬਲੇ ਭਾਵੇਂ ਓਮੀਕ੍ਰੋਨ ਨਾਲ ਬਿਮਾਰੀ ਦੇ ਘੱਟ ਗੰਭੀਰ ਹੋਣ ਬਾਰੇ ਕੁਝ ਜਾਣਕਾਰੀਆਂ ਹਨ ਪਰ ਇਹ ਹਲਕੀ ਬਿਮਾਰੀ ਨਹੀਂ ਹੈ।

ਓਮੀਕ੍ਰੋਨ ਕਾਰਨ ਵੀ ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਨੌਬਤ ਆ ਰਹੀ ਹੈ।ਦੱਸ ਦੇਈਏ ਕਿ ਕਰੋਨਾ ਦੇ ਮੁੜ ਪ੍ਰਸਾਰ ਕਰਕੇ ਕਈ ਦੇਸ਼ਾਂ ਨੇ ਪਾਬੰਦੀਆਂ ਲਗਾਉਣੀਆਂ ਵੀ ਸ਼ੁਰੂ ਕਰ ਦਿੱਤੀਆ ਨੇ।

Spread the love