ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਮਹਾਮਾਰੀ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਦੋ ਦਵਾਈਆਂ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਦੋਵੇਂ ਦਵਾਈਆਂ ਕੋਰੋਨਾ ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ‘ਤੇ ਦਿੱਤੀਆਂ ਜਾ ਸਕਦੀਆਂ ਹਨ।

ਇਨ੍ਹਾਂ ਦਵਾਈਆਂ ਨਾਲ ਮਰੀਜ਼ ਨੂੰ ਤੁਰੰਤ ਰਾਹਤ ਮਿਲੇਗੀ।

ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵੀ ਹੇਠਾਂ ਆਉਣਗੇ।

ਪਹਿਲੀ ਦਵਾਈ ਦਾ ਨਾਮ ਬੇਰੀਸੀਟਿਿਨਬ ਹੈ। ਇਹ ਦਵਾਈ ਗਾਊਟ, ਭਾਵ ਰਾਇਮੇਟਾਇਡ ਗਠੀਆ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ।

ਕੋਰੋਨਾ ਦੇ ਗੰਭੀਰ ਮਰੀਜ਼ ਵਿੱਚ ਇਹ ਦਵਾਈ ਵੈਂਟੀਲੇਟਰ ‘ਤੇ ਜਾਣ ਤੋਂ ਰੋਕਦੀ ਹੈ।

ਸੋਟਰੋਵਿਮਬ, ਇਹ ਉਨ੍ਹਾਂ ਮਰੀਜ਼ਾਂ ਲਈ ਕਾਰਗਰ ਸਾਬਤ ਹੋਵੇਗੀ, ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ, ਪਰ ਉਹ ਉੱਚ ਜੋਖਮ ਵਾਲੇ ਮਰੀਜ਼ ਹਨ।

ਦੱਸ ਦੇਈਏ ਕਿ ਵਿਸ਼ਵ ‘ਚ ਕਰੋਨਾ ਦੇ ਕੇਸ ਤੇਜ਼ ਰਫ਼ਤਾਰ ਨਾਲ ਵਧਦੇ ਜਾ ਰਹੇ ਨੇ ਜਿਸ ਕਰਕੇ ਕਈ ਦੇਸ਼ਾਂ ਨੇ ਸਿਹਤ ਸਹੂਲਤਾਂ ਨੂੰ ਉਪਰ ਚੁੱਕਣ ਦੀ ਗੱਲ ਕਹੀ ਹੈ।

ਉਧਰ ਅਫ਼ਰੀਕਾ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅਫ਼ਰੀਕਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਆਈ ਚੌਥੀ ਲਹਿਰ ਹੁਣ ਹੌਲੀ ਹੁੰਦੀ ਨਜ਼ਰ ਆ ਰਹੀ ਹੈ।

6 ਹਫ਼ਤਿਆਂ ਤੱਕ ਕੇਸਾਂ ਵਿਚ ਵਾਧੇ ਤੋਂ ਬਾਅਦ ਇਨ੍ਹਾਂ ਵਿਚ ਗਿਰਾਵਟ ਆਉਣ ਲੱਗੀ ਹੈ।

Spread the love