ਫਰਾਂਸ ਦੀ ਪਾਰਲੀਮੈਂਟ ਨੇ ਇੱਕ ਅਜਿਹੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਜਿਸ ਤਹਿਤ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ’ਤੇ ਰੈਸਟੋਰੈਂਟਾਂ, ਖੇਡ ਸਟੇਡੀਅਮਾਂ ਅਤੇ ਹੋਰ ਹੀ ਅਜਿਹੇ ਸਥਾਨਾਂ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਹੋਵੇਗੀ।

ਫਰਾਂਸ ਪਹਿਲਾਂ ਦੇਸ਼ ਹੈ ਜਿਸ ਨੇ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕੀਤਾ।

ਸਰਕਾਰ ਨੇ ਇਹ ਫੈਸਲਾ ਕਰੋਨਾ ਦੇ ਵਧ ਰਹੇ ਕੇਸਾਂ ਕਰਕੇ ਲਿਆ।

ਦਰਅਸਲ ਕਰੋਨਾ ਦੇ ਵਧ ਰਹੇ ਕੇਸਾਂ ਦੇ ਕਰਕੇ ਇੰਨਫੈਕਸ਼ਨ ਵੱਡੇ ਪੱਧਰ ‘ਤੇ ਵਧ ਗਿਆ ਜਿਸ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ।ਨੈਸ਼ਨਲ ਅਸੈਂਬਲੀ ਨੇ ਬਿੱਲ ਦੇ ਹੱਕ ਵਿਚ 215 ਵੋਟਾਂ ਪਾ ਕੇ ਕਾਨੂੰਨ ਨੂੰ ਸਵੀਕਾਰ ਕੀਤਾ।

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬਿੱਲ ਨੂੰ ਜਲਦੀ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੱਜੇ-ਪੱਖੀ ਅਤੇ ਖੱਬੇ-ਪੱਖੀ ਸੰਸਦ ਮੈਂਬਰਾਂ ਦੇ ਵਿਰੋਧ ਅਤੇ ਸੈਂਕੜੇ ਪ੍ਰਸਤਾਵਿਤ ਸੋਧਾਂ ਕਾਰਨ ਇਸ ਵਿਚ ਥੋੜ੍ਹੀ ਦੇਰੀ ਹੋਈ।

ਫਰਾਂਸ ਦੇ 91 ਫ਼ੀਸਦੀ ਬਾਲਗਾਂ ਦਾ ਪਹਿਲਾਂ ਹੀ ਟੀਕਾਕਰਨ ਪੂਰਾ ਹੋ ਚੁੱਕਾ ਹੈ ਅਤੇ ਕੁਝ ਆਲੋਚਕਾਂ ਨੇ ਸਵਾਲ ਕੀਤਾ ਹੈ ਕਿ ਕੀ ‘ਵੈਕਸੀਨ ਪਾਸ’ ਬਹੁਤ ਜ਼ਿਆਦਾ ਫਰਕ ਲਿਆਵੇਗਾ।

ਮੈਕਰੋਨ ਦੀ ਸਰਕਾਰ ਉਮੀਦ ਕਰ ਰਹੀ ਹੈ ਕਿ ਨਵੀਂ ਪਾਸ ਪ੍ਰਣਾਲੀ ਤਾਲਾਬੰਦੀ ਲਗਾਏ ਬਿਨਾਂ ਦੇਸ਼ ਭਰ ਵਿਚ ਪਹਿਲਾਂ ਹੀ ਬੋਝ ਹੇਠਾਂ ਦੱਬੇ ਹਸਪਤਾਲਾਂ ਨੂੰ ਭਰਨ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਾਫ਼ੀ ਹੋਵੇਗੀ।

Spread the love