ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਾਨੌਮ ਨੇ ਕਰੋਨਾ ਵਾਇਰਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ।

ਡਬਲਯੂ.ਐੱਚ.ਓ. ਮੁਖੀ ਨੇ ਕਿਹਾ ਕਿਞ ਕੋਰੋਨਾ ਵਾਇਰਸ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਓਮੀਕਰੋਨ ਤੋਂ ਬਾਅਦ ਵੀ ਇਸ ਦੇ ਨਵੇਂ ਵੇਰੀਐਂਟਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਡਬਲਯੂ.ਐੱਚ.ਓ. ਮੁਖੀ ਦੀ ਚੇਤਾਵਨੀ ਅਜਿਹੇ ਸਮੇਂਂ ਵਿਚ ਆਈ ਹੈ, ਜਦੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਓਮੀਕਰੋਨ ਵੇਰੀਐਂਟ ਬਹੁਤ ਹਲਕਾ ਹੈ ਅਤੇ ਇਸ ਨੇ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਖ਼ਤਰੇ ਨੂੰ ਖ਼ਤਮ ਕਰ ਦਿੱਤਾ ਹੈ।

ਟੈਡਰਸ ਨੇ ਕਿਹਾ ਕਿ ਓਮੀਕਰੋਨ ਦਾ ਜੋਖ਼ਮ ਔਸਤਨ ਘੱਟ ਹੋ ਸਕਦਾ ਹੈ, ਪਰ ਇਸ ਨੂੰ ਇਕ ਹਲਕੀ ਬਿਮਾਰੀ ਦੱਸਿਆ ਜਾਣਾ ਗੁੰਮਰਾਹਕੁੰਨ ਹੈ।

ਮਾਹਿਰਾਂ ਨੇ ਕਿਹਾ ਕਿ ਇਹ ਨਹੀਂ ਪਤਾ ਕਿ ਅਗਲਾ ਰੂਪ ਕਿਹੋ ਜਿਹਾ ਦਿਖਾਈ ਦੇਵੇਗਾ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਓਮੀਕ੍ਰੋਨ ਦਾ ਸੀਕਵਲ ਹਲਕੀ ਬਿਮਾਰੀ ਦਾ ਕਾਰਨ ਬਣੇਗਾ ਜਾਂ ਮੌਜੂਦਾ ਟੀਕਾ ਇਸਦੇ ਖਿਲਾਫ਼ ਕੰਮ ਕਰੇਗਾ।

ਉਨ੍ਹਾਂ ਨੇ ਕੋਰੋਨਾ ਟੀਕਾਕਰਨ ਨੂੰ ਤੇਜ਼ੀ ਨਾਲ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਮੌਜੂਦਾ ਟੀਕਾ ਇਸ ਮਹਾਮਾਰੀ ਨਾਲ ਲੜਨ ਲਈ ਕਾਰਗਰ ਹੈ।

ਵਿਿਗਆਨੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਇਨਫੈਕਸ਼ਨ ਕਾਰਨ ਇਸ ਵਾਇਰਸ ਨੂੰ ਮਿਊਟੇਸ਼ਨ ਦਾ ਮੌਕਾ ਮਿਲੇਗਾ।

ਵੈਕਸੀਨ ਅਤੇ ਕੁਦਰਤੀ ਤੌਰ ‘ਤੇ ਮਿਲੀ ਇਮਿਊਨਿਟੀ ਦੇ ਬਾਵਜੂਦ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।

Spread the love