ਨਵੀਂ ਦਿੱਲੀ, 19 ਜਨਵਰੀ

ਭਾਰਤ ਦੀ ਟੈਨਿਸ ਸੁਪਰਸਟਾਰ ਸਾਨੀਆ ਮਿਰਜ਼ਾ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਅਨ ਓਪਨ ਖੇਡਣ ਪਹੁੰਚੀ ਸਾਨੀਆ ਮਿਰਜ਼ਾ ਦਾ ਕਹਿਣਾ ਹੈ ਕਿ ਇਹ ਉਸਦਾ ਆਖਰੀ ਸੀਜ਼ਨ ਹੋਵੇਗਾ। ਯਾਨੀ ਸਾਲ 2022 ‘ਚ ਸਾਨੀਆ ਮਿਰਜ਼ਾ ਆਖਰੀ ਵਾਰ ਟੈਨਿਸ ਕੋਰਟ ‘ਚ ਨਜ਼ਰ ਆਵੇਗੀ।

ਸਾਨੀਆ ਮਿਰਜ਼ਾ ਨੂੰ ਬੁੱਧਵਾਰ ਨੂੰ ਹੀ ਆਸਟਰੇਲੀਅਨ ਓਪਨ ਦੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ। ਸਾਨੀਆ ਮਿਰਜ਼ਾ ਨੇ ਕਿਹਾ ਕਿ ਇਹ ਉਸ ਦਾ ਆਖਰੀ ਸੀਜ਼ਨ ਹੋਵੇਗਾ, ਉਹ ਹਫ਼ਤੇ-ਹਫ਼ਤੇ ਅੱਗੇ ਤਿਆਰੀਆਂ ਕਰ ਰਹੀ ਹੈ। ਪਰ ਇਹ ਪੱਕਾ ਨਹੀਂ ਹੈ ਕਿ ਉਹ ਪੂਰਾ ਸੀਜ਼ਨ ਖੇਡ ਸਕੇਗੀ ਜਾਂ ਨਹੀਂ।

ਮੈਚ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਖੇਡ ਸਕਦੀ ਹਾਂ ਪਰ ਹੁਣ ਸਰੀਰ ਇਸ ਤਰ੍ਹਾਂ ਦਾ ਸਾਥ ਨਹੀਂ ਦੇ ਰਿਹਾ ਹੈ। ਇਹ ਸਭ ਤੋਂ ਵੱਡਾ ਝਟਕਾ ਹੈ। ਸਾਲ 2003 ਤੋਂ ਅੰਤਰਰਾਸ਼ਟਰੀ ਟੈਨਿਸ ਮੈਚ ਖੇਡ ਰਹੀ ਸਾਨੀਆ ਮਿਰਜ਼ਾ ਕਰੀਬ ਦੋ ਦਹਾਕਿਆਂ ਬਾਅਦ ਕੋਰਟ ਛੱਡੇਗੀ।

ਭਾਰਤ ਦੇ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਬੁੱਧਵਾਰ ਨੂੰ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਅਤੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਦੇ ਮੈਚ ਹਾਰ ਕੇ ਬਾਹਰ ਹੋ ਗਏ। ਸਾਨੀਆ ਅਤੇ ਉਸ ਦੀ ਯੂਕਰੇਨ ਦੀ ਜੋੜੀਦਾਰ ਨਾਦੀਆ ਕਿਚਨੋਕ ਨੂੰ ਤਾਮਾਰਾ ਜ਼ਿਦਾਨਸੇਕ ਅਤੇ ਕਾਜਾ ਜੁਵਾਨ ਦੀ ਸਲਾਵੇਨੀਆ ਦੀ ਜੋੜੀ ਤੋਂ ਇੱਕ ਘੰਟੇ 37 ਮਿੰਟ ਵਿੱਚ 4-6, 6-7 (5) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Spread the love