ਅਮਰੀਕੀ ਸੰਸਦ ‘ਚ ਪਿਛਲੇ ਸਾਲ 6 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਬੇਟੀ ਇਵਾਂਕਾ ਤੋਂ ਵੀ ਪੁੱਛਗਿੱਛ ਕਰੇਗੀ।

ਕਮੇਟੀ ਦੇ ਚੇਅਰਮੈਨ ਬੈਨੀ ਥਾਮਸਨ ਨੇ ਇਵਾਂਕਾ ਨੂੰ ਪੱਤਰ ਭੇਜਿਆ ਹੈ। ਹਿੰਸਾ ਦੌਰਾਨ ਇਵਾਂਕਾ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਹੀ ਸੀ।

ਇਸ ਪੱਤਰ ਵਿੱਚ ਕਮੇਟੀ ਨੇ ਕਿਹਾ ਹੈ ਕਿ 6 ਜਨਵਰੀ ਦੀ ਘਟਨਾ ਵਿੱਚ ਉਨ੍ਹਾਂ ਦੀ ਭੂਮਿਕਾ ਕੀ ਸੀ, ਇਸ ਸਬੰਧੀ ਨਵੇਂ ਸਬੂਤ ਮਿਲੇ ਹਨ, ਉਹ ਇਸ ਬਾਰੇ ਪੁੱਛਗਿੱਛ ਕਰਨਾ ਚਾਹੁੰਦੇ ਹਨ।ਥਾਮਸਨ ਨੇ ਲਿਿਖਆ ਅਸੀਂ ਤੁਹਾਡਾ ਸਨਮਾਨ ਕਰਦੇ ਹਾਂ।

ਸਾਡੇ ਸਵਾਲ ਇਸ ਘਟਨਾ ਨਾਲ ਹੀ ਜੁੜੇ ਹੋਣਗੇ।ਇਹ ਪਹਿਲੀ ਵਾਰ ਹੈ ਜਦੋਂ ਟਰੰਪ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਾਮਲੇ ਦੀ ਜਾਂਚ ਲਈ ਬੁਲਾਇਆ ਗਿਆ ਹੈ।

ਕਮੇਟੀ ਨੇ ਪੱਤਰ ਵਿੱਚ ਲਿਿਖਆ ਹੈ ਕਿ ਉਹ ਇਵਾਂਕਾ ਤੋਂ ਹੋਰ ਗਵਾਹਾਂ ਰਾਹੀਂ ਮਿਲੀ ਜਾਣਕਾਰੀ ਨਾਲ ਸਬੰਧਤ ਸਵਾਲ ਵੀ ਪੁੱਛਣਾ ਚਾਹੁੰਦੇ ਹਨ।

ਉਦਾਹਰਨ ਲਈ, ਪੈਨਲ ਨੂੰ ਉਸ ਸਮੇਂ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਕੀਥ ਕੈਲੋਗ ਦੁਆਰਾ ਦੱਸਿਆ ਗਿਆ ਸੀ ਕਿ ਜਦੋਂ ਡੋਨਲਡ ਟਰੰਪ ਨੇ 6 ਜਨਵਰੀ ਦੀ ਸਵੇਰ ਨੂੰ ਪੇਂਸ ਨਾਲ ਫ਼ੋਨ ‘ਤੇ ਗੱਲ ਕੀਤੀ ਸੀ ਤਾਂ ਉਹ ਅਤੇ ਇਵਾਂਕਾ ਕਮਰੇ ਵਿੱਚ ਸਨ।

ਕੈਲੋਗ ਨੇ ਕਿਹਾ ਕਿ ਟਰੰਪ ਨੇ ਫੋਨ ਕਾਲ ‘ਤੇ ਪੇਂਸ ਨੂੰ ਕਿਹਾ, “ਤੁਹਾਡੇ ਵਿੱਚ ਸਖ਼ਤ ਫੈਸਲੇ ਲੈਣ ਦੀ ਹਿੰਮਤ ਨਹੀਂ ਹੈ।ਦੱਸ ਦੇਈਏ ਕਿ ਚੋਣ ਹਾਰ ਦਾ ਫੈਸਲਾ ਹੋਣ ਤੋਂ ਬਾਅਦ ਵੀ ਡੋਨਲਡ ਟਰੰਪ ਪੇਂਸ ‘ਤੇ ਨਤੀਜੇ ਉਲਟਾਉਣ ਲਈ ਦਬਾਅ ਬਣਾ ਰਹੇ ਸਨ।

Spread the love