ਨਵੀਂ ਦਿੱਲੀ, 22 ਜਨਵਰੀ:ਦੇਸ਼ ‘ਚ ਪਿਛਲੇ ਤਿੰਨ ਦਿਨਾਂ ਤੋਂ ਕਰੋਨਾ ਵਾਇਰਸ ਦੇ ਰੋਜ਼ਾਨਾ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ. ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 3,37,704 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਕੱਲ੍ਹ ਦੇ ਮੁਕਾਬਲੇ ਕਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਕੱਲ੍ਹ ਕਰੋਨਾ ਦੇ 3,47,254 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ ਦੇਸ਼ ਵਿੱਚ ਓਮਾਈਕਰੋਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਓਮਿਕਰੋਨ ਦੇ ਕੁੱਲ ਮਾਮਲੇ 10,050 ਹੋ ਗਏ ਹਨ. ਕੱਲ੍ਹ ਦੇ ਮੁਕਾਬਲੇ ਓਮਿਕਰੋਨ ਦੇ ਮਾਮਲਿਆਂ ਵਿੱਚ 3.69 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

Spread the love