ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਈਡੀ ਪੰਜਾਬ ਚੋਣਾਂ ਤੋਂ ਪਹਿਲਾਂ ਅਗਲੇ ਕੁਝ ਦਿਨਾਂ ‘ਚ ਸਤਿੰਦਰ ਜੈਨ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ. ਪਰ ਅਸੀਂ ਡਰਦੇ ਨਹੀਂ ਹਾਂ। ਜੇ ਉਹ ਭੇਜਣਾ ਚਾਹੁੰਦੇ ਹਨ ਤਾਂ ਉਹ ਏਜੰਸੀਆਂ ਭੇਜ ਸਕਦੇ ਹਨ। ਮੇਰੇ ‘ਤੇ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਸਾਡੇ 21 ਵਿਧਾਇਕ ਦੇ ਪਹਿਲਾਂ ਵੀ ਰੇਡ ਹੋ ਚੁੱਕੀ ਹੈ. ਕੁਝ ਨਹੀਂ ਮਿਲਿਆ. ਹੁਣ ਜੇ ਤੁਸੀਂ ਇਸ ਨੂੰ ਦੁਬਾਰਾ ਕਰਨਾ ਚਾਹੁੰਦੇ ਹੋ, ਤਾਂ ਕਰਲੋ। ਸਤਿੰਦਰ ਜੈਨ ਨੂੰ ਗ੍ਰਿਫਤਾਰ ਕਰ ਸਕਦੇ ਹਨ, ਕੀ ਹੋਵੇਗਾ, 4-5 ਦਿਨ ਜੇਲ੍ਹ ਵਿੱਚ ਰਹੇਗਾ, ਬੇਲ ਹੋਵੇਗੀ, ਫਿਰ ਆ ਜਾਵੇਗਾ, ਪਰ ਅਸੀਂ ਚੰਨੀ ਵਾਂਗ ਰੌਲਾ ਨਹੀਂ ਪਾਵਾਂਗੇ, ਉਹ ਹਾਏ ੳਏ ਮਰ ਗਿਆ।

ਕੇਜਰੀਵਾਲ ਨੇ ਕਿਹਾ ਕਿ ਅਸੀਂ ਕੁਝ ਵੀ ਗਲਤ ਨਹੀਂ ਕੀਤਾ। ਉਨਾਂ ਕੋਲੋਂ ਰੇਡ ਚ’ ਮਿਲੇ ਕਰੋੜਾਂ ਰੁਪਏ ਦੇਖ ਕੇ ਲੋਕ ਹੈਰਾਨ ਹੋ ਗਏ, ਅਸੀਂ ਕਹਾਂਗੇ ਕਿ ਸਾਡੇ ਤਾਂ ਪਹਿਲਾਂ ਵੀ ਰੇਡ ਹੋ ਚੁੱਕੀ ਹੈ। ਅਸੀਂ ਕੇਂਦਰ ਨੂੰ ਕਹਿਣਾ ਚਾਹੁੰਦੇ ਹਾਂ, ਕਿ ਉਹ ਆਪਣੀਆਂ ਏਜੰਸੀਆਂ ਭੇਜਣ, ਅਸੀਂ ਤਿਆਰ ਹਾਂ। ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਭਗਵੰਤ ਮਾਨ ਸਭ ਦੇ ਭੇਜੋ, ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।

Spread the love