ਨਵੀਂ ਦਿੱਲੀ: ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਵਾਇਰਸ ਦੇ ਕੁੱਲ 3 ਲੱਖ 33 ਹਜ਼ਾਰ, 533 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੁਣ ਤੱਕ ਦੇਸ਼ ਵਿੱਚ ਕੋਵਿਡ ਕੇਸਾਂ ਦੀ ਕੁੱਲ ਗਿਣਤੀ 3 ਕਰੋੜ 92 ਲੱਖ 37 ਹਜ਼ਾਰ 264 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ ਕਾਰਨ ਕੁੱਲ 525 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਕੋਵਿਡ ਕਾਰਨ ਹੁਣ ਤੱਕ ਕੁੱਲ 4 ਲੱਖ 89 ਹਜ਼ਾਰ 409 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਦੇ ਅੰਕੜੇ ਵਿੱਚ, ਕੇਰਲ ਦੇ 62 ਕੇਸਾਂ ਨੂੰ ਵੀ ਬੈਕਲਾਗ ਅੰਕੜਿਆਂ ਵਜੋਂ ਜੋੜਿਆ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 21,87,205 ਹੋ ਗਈ ਹੈ। ਐਕਟਿਵ ਕੇਸ ਕੁੱਲ ਇਨਫੈਕਸ਼ਨ ਦਾ 5.57 ਫੀਸਦੀ ਹੋ ਗਏ ਹਨ। ਮੌਜੂਦਾ ਸਮੇਂ ‘ਚ ਦੇਸ਼ ‘ਚ ਰਿਕਵਰੀ ਦਰ 93.18 ਫੀਸਦੀ ‘ਤੇ ਆ ਗਈ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੁੱਲ 2 ਲੱਖ 59 ਹਜ਼ਾਰ 168 ਮਰੀਜ਼ ਠੀਕ ਹੋਏ ਹਨ, ਜੋ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਤੋਂ ਘੱਟ ਹੈ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3 ਕਰੋੜ, 65 ਲੱਖ, 60 ਹਜ਼ਾਰ, 650 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਚੁੱਕੇ ਹਨ।

Spread the love