24 ਜਨਵਰੀ

ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਕਰੋਨਾ ਵਾਇਰਸ (COVID-19) ਦੀ ਲਾਗ ਤੋਂ ਠੀਕ ਹੋ ਗਏ ਹਨ, ਤਾਂ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ, ਕਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਿਵੇਂ ਮਹਿਸੂਸ ਹੁੰਦਾ ਹੈ? ਠੀਕ ਹੋਣ ਤੋਂ ਬਾਅਦ ਲੰਮੇ ਸਮੇਂ ਤੱਕ ਮੂੰਹ ਦਾ ਸਵਾਦ ਖਰਾਬ ਰਹਿੰਦਾ ਹੈ, ਕਮਜ਼ੋਰੀ ਬਣੀ ਰਹਿੰਦੀ ਹੈ, ਭੁੱਖ ਨਹੀਂ ਲੱਗਦੀ ਆਦਿ। ਇੱਕ ਖੋਜ ਦੇ ਅਨੁਸਾਰ, ਕੁਝ ਲੋਕਾਂ ਵਿੱਚ ਰਿਕਵਰੀ ਦੇ 10 ਦਿਨਾਂ ਬਾਅਦ ਵੀ ਲੱਛਣ ਬਣੇ ਰਹਿੰਦੇ ਹਨ, ਜਦੋਂ ਕਿ ਕੁਝ ਵਿੱਚ 68 ਦਿਨਾਂ ਤੱਕ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਜੋ ਲੱਛਣ ਦਿਖਾਈ ਦਿੰਦੇ ਹਨ, ਉਨ੍ਹਾਂ ਨੂੰ ਲੰਮੇ ਕੋਵਿਡ ਲੱਛਣਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।

ਭਾਵੇਂ ਲਾਗ ਖਤਮ ਹੋ ਜਾਂਦੀ ਹੈ, ਸਰੀਰ ਨੂੰ ਆਪਣੀ ਪਿਛਲੀ ਸਥਿਤੀ ਵਿੱਚ ਵਾਪਸ ਆਉਣ ਵਿੱਚ ਸਮਾਂ ਲੱਗਦਾ ਹੈ। ਠੀਕ ਹੋਣ ਤੋਂ ਬਾਅਦ, ਉਸੇ ਸਥਿਤੀ ਵਿੱਚ ਵਾਪਸ ਆਉਣ ਲਈ ਇੱਕ ਚੰਗੀ ਖੁਰਾਕ ਅਤੇ ਚੰਗੀ ਜੀਵਨ ਸ਼ੈਲੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਕੋਵਿਡ ਤੋਂ ਬਾਅਦ, ਵਿਅਕਤੀ ਨੂੰ ਕੁਝ ਖਾਸ ਕਿਸਮਾਂ ਦੇ ਉਤਪਾਦਾਂ ਜਾਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਸਰੀਰ ਨੂੰ ਪਿਛਲੀ ਸਥਿਤੀ ਵਿੱਚ ਵਾਪਸ ਆਉਣ ਅਤੇ ਗੁਆਚੀ ਐਨਰਜੀ ਨੂੰ ਵਾਪਸ ਲਿਆਉਣ ਵਿੱਚ ਸਮਾਂ ਲੱਗ ਸਕਦਾ ਹੈ। ਜੇਕਰ ਤੁਸੀਂ ਵੀ ਕਰੋਨਾ ਤੋਂ ਠੀਕ ਹੋ ਗਏ ਹੋ, ਤਾਂ ਹੇਠਾਂ ਦੱਸੇ ਗਏ ਭੋਜਨ ਪਦਾਰਥਾਂ ਨੂੰ ਖਾਣ ਤੋਂ ਬਚੋ।

ਮਾਹਰ ਹਮੇਸ਼ਾ ਇਹ ਸਲਾਹ ਦਿੰਦੇ ਹਨ ਕਿ ਕਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ, ਕੁਝ ਮਹੀਨਿਆਂ ਲਈ ਸਿਰਫ ਘਰ ਦੇ ਭੋਜਨ ਨੂੰ ਹੀ ਮਹੱਤਵ ਦੇਣਾ ਚਾਹੀਦਾ ਹੈ ਅਤੇ ਬਾਹਰ ਦੇ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਬਾਹਰਲੇ ਖਾਣੇ ਬਾਰੇ ਇਹ ਨਹੀਂ ਪਤਾ ਹੁੰਦਾ ਕਿ ਇਹ ਕਦੋਂ ਬਣਿਆ ਹੈ ਅਤੇ ਇਸ ਵਿੱਚ ਕੀ ਮਿਲਾਇਆ ਗਿਆ ਹੈ। ਸੰਭਵ ਹੈ ਕਿ ਖਾਣੇ ਵਿਚ ਕੁਝ ਅਜਿਹੇ ਮਿਲਾਵਟੀ ਪਦਾਰਥਾਂ ਦੀ ਵਰਤੋਂ ਕੀਤੀ ਗਈ ਹੋਵੇ, ਜੋ ਸਿਹਤ ਲਈ ਠੀਕ ਨਹੀਂ ਹੈ, ਇਸ ਲਈ ਬਾਹਰ ਦਾ ਖਾਣਾ ਖਾਣ ਤੋਂ ਬਚੋ।

ਇਨ੍ਹਾਂ ਚੀਜ਼ਾਂ ਤੋਂ ਕਰੋ ਬਚਾਅ

ਕੂਕੀਜ਼, ਕੇਕ, ਚਾਕਲੇਟ, ਕਾਰਬੋਨੇਟਿਡ ਡਰਿੰਕਸ, ਪ੍ਰੋਸੈਸਡ ਫਲਾਂ ਦੇ ਜੂਸ ਅਤੇ ਹੋਰ ਮਿੱਠੇ ਪੀਣ ਵਾਲੇ ਪਦਾਰਥਾਂ ਵਿੱਚ ਖੰਡ ਦੀ ਉੱਚ ਮਾਤਰਾ ਹੁੰਦੀ ਹੈ। ਇਸ ਦੇ ਨਾਲ ਹੀ ਕੁਝ ਕੰਪਨੀਆਂ ਆਪਣੇ ਉਤਪਾਦਾਂ ਵਿੱਚ ਆਰਟੀਫਿਸ਼ੀਅਲ ਮਿੱਠੇ ਦੀ ਵਰਤੋਂ ਵੀ ਕਰਦੀਆਂ ਹਨ, ਜੋ ਸਰੀਰ ਲਈ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰੋ।

ਪੈਕ ਕੀਤੇ ਭੋਜਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ

ਪ੍ਰੋਸੈਸਡ ਫੂਡ ਉਹ ਹੁੰਦੇ ਹਨ ਜੋ ਮਕੈਨੀਕਲ ਅਤੇ ਕੈਮੀਕਲ ਪ੍ਰੋਸੈਸਿੰਗ ਤੋਂ ਗੁਜ਼ਰਦੇ ਹਨ ਅਤੇ ਬਜ਼ਾਰ ਵਿੱਚ ਡੱਬਿਆਂ ਜਾਂ ਪੈਕੇਟਾਂ ਵਿੱਚ ਆਉਂਦੇ ਹਨ। ਅੱਜ ਕੱਲ੍ਹ ਰੁਝੇਵਿਆਂ ਕਾਰਨ, ਲੋਕ ਅਕਸਰ ਬਜ਼ਾਰ ਤੋਂ ਪ੍ਰੋਸੈਸਡ ਭੋਜਨ ਖਰੀਦਦੇ ਹਨ ਅਤੇ ਇਸਦੀ ਵਰਤੋਂ ਕਰਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਮੀਟ, ਮਟਰ, ਮੱਕੀ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਕੈਮੀਕਲ ਪ੍ਰੋਸੈਸਿੰਗ ਤੋਂ ਬਾਅਦ ਡੱਬਿਆਂ ਵਿੱਚ ਵੇਚਿਆ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਦੀ ਵਰਤੋਂ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ। ਇਸ ਲਈ, ਜੰਮੇ ਹੋਏ ਜਾਂ ਪ੍ਰੋਸੈਸਡ ਮੀਟ, ਸੌਸੇਜ ਜਾਂ ਕੋਈ ਹੋਰ ਜੰਮੇ ਹੋਏ ਭੋਜਨ ਦਾ ਸੇਵਨ ਕਰਨ ਤੋਂ ਬਚੋ।

ਟ੍ਰਾਂਸ ਫੈਟ ਵਾਲੇ ਉਤਪਾਦਾਂ ਤੋਂ ਬਚੋ

ਫੈਕਟਰੀਆਂ ਵਿੱਚ ਬਣੇ ਟਰਾਂਸ ਫੈਟ ਉਤਪਾਦਾਂ ਦਾ ਸੇਵਨ ਕਰਨ ਤੋਂ ਬਚੋ। ਇਸ ਵਿੱਚ ਡਾਲਡਾ, ਫਰੋਜ਼ਨ ਪੀਜ਼ਾ, ਤਲੇ ਹੋਏ ਭੋਜਨ, ਪਾਈ, ਕੁਕੀਜ਼ ਆਦਿ ਸ਼ਾਮਲ ਹਨ, ਇਸ ਲਈ ਅਜਿਹੇ ਭੋਜਨ ਦਾ ਸੇਵਨ ਕਰਨ ਤੋਂ ਬਚੋ।

ਹਲਕਾ ਭੋਜਨ ਕਰੋ

ਘਰ ‘ਚ ਖਾਣਾ ਖਾਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਘਰ ‘ਚ ਪਰੀਆਂ, ਪਰਾਠੇ, ਭਟੂਰੇ, ਸਮੋਸੇ ਖਾਓ। ਘਰ ‘ਚ ਖਾਣ ਦਾ ਮਤਲਬ ਹੈ ਘਰ ‘ਚ ਹੀ ਅਜਿਹਾ ਭੋਜਨ ਖਾਣਾ ਜੋ ਤਾਜ਼ਾ ਅਤੇ ਆਸਾਨੀ ਨਾਲ ਪਚਣ ਵਾਲਾ ਹੋਵੇ। ਕਿਉਂਕਿ ਅਜਿਹਾ ਭੋਜਨ ਜਲਦੀ ਪਚ ਜਾਂਦਾ ਹੈ। ਜਿਸ ਨਾਲ ਐਨਰਜੀ ਜਲਦੀ ਆ ਸਕਦੀ ਹੈ।

Spread the love