ਜੂਲੀਅਨ ਅਸਾਂਜੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।

ਕੇ ਦੀ ਸੁਪਰੀਮ ਕੋਰਟ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਦੇ ਹੁਕਮ ਵਿਰੁੱਧ ਅਪੀਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਕੇਸ ‘ਚ ਫਿਰ ਨਵਾਂ ਮੋੜ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪਿਛਲੇ ਮਹੀਨੇ ਯੂ.ਐਸ. ਅਧਿਕਾਰੀਆਂ ਨੇ ਅਦਾਲਤ ਦੇ ਉਸ ਫੈਸਲੇ ਵਿਰੁੱਧ ਇਕ ਅਪੀਲ ਦਿੱਤੀ ਜਿਸ ਵਿਚ ਕਿਹਾ ਗਿਆ ਸੀ ਕਿ ਅਸਾਂਜੇ ਦੀ ਮਾਨਸਿਕ ਸਿਹਤ ਚਿੰਤਾਵਾਂ ਕਾਰਨ ਉਸ ਦੀ ਹਵਾਲਗੀ ਨਹੀਂ ਕੀਤੀ ਜਾ ਸਕਦੀ ।

ਹੁਣ ਅਸਾਂਜੇ ਨੇ ‘ਆਮ ਜਨਤਕ ਮਹੱਤਤਾ’ ਦੇ ਕਾਨੂੰਨ ਦੇ ਅਧਾਰ ‘ਤੇ ਆਪਣੇ ਹਵਾਲਗੀ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਅਪੀਲ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਿਆ ਹੈ ।

ਦੱਸ ਦੇਈਏ ਕਿ 50 ਸਾਲਾ ਅਸਾਂਜੇ ਇਰਾਕ ਅਤੇ ਅਫਗਾਨਿਸਤਾਨ ਦੀਆਂ ਜੰਗਾਂ ਨਾਲ ਸਬੰਧਤ ਹਜ਼ਾਰਾਂ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਨ ਦੇ ਮਾਮਲੇ ਵਿਚ ਅਮਰੀਕਾ ਨੂੰ ਲੋੜੀਂਦਾ ਹੈ ।

ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਖੁਦਕੁਸ਼ੀ ਦੇ ਖ਼ਤਰੇ ਕਾਰਨ ਉਸ ਦੇ ਮੁਵੱਕਿਲ ਨੂੰ ਅਮਰੀਕਾ ਹਵਾਲੇ ਨਹੀਂ ਕੀਤਾ ਜਾਣਾ ਚਾਹੀਦਾ ।

ਇਹ ਮਾਮਲਾ ਲੰਬੇ ਸਮੇਂ ਤੋਂ ਲਟਕਟਾ ਆ ਰਿਹੈ ਹੁਣ ਇੱਕ ਵਾਰ ਫਿਰ ਅਪੀਲ ਕਰਨ ਨੂੰ ਲੈ ਕੇ ਨਵਾਂ ਮੋੜ ਸਾਹਮਣੇ ਆ ਗਿਆ ਹੈ।

Spread the love