ਦੇਸ਼ ਦੁਨੀਆ ‘ਚ ਪੰਜਾਬ ਅਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਖਿਡਾਰੀਆਂ ਅਤੇ ਕਬੱਡੀ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਹੈ। ਮਿਤੀ 23 ਜਨਵਰੀ 2022 ਦਿਨ ਐਤਵਾਰ ਨੂੰ ਕੈਨੇਡਾ ਦੇ Brampton ਸ਼ਹਿਰ ਵਿਚ 5 ਵੱਡੇ ਖੇਡ ਅਤੇ ਸੱਭਿਆਚਾਰਕ ਕਲੱਬਾਂ ਵਲੋਂ ਮਿਲ ਕੇ ਨੈਸ਼ਨਲ ਕਬੱਡੀ ਫੈਡਰੇਸ਼ਨ ਔਫ ਉਨਟਾਰੀਓ ਦਾ ਗਠਨ ਕੀਤਾ ਗਿਆ ਅਤੇ ਸਰਬ ਸੰਮਤੀ ਨਾਲ ਔਹਦੇਦਾਰਾਂ ਦੀ ਚੋਣ ਕੀਤੀ ਗਈ। ਫੈਡਰੇਸ਼ਨ ਵੱਲੋਂ ਬੈਠਕ ਵਿਚ ਕਈ ਅਹਿਮ ਫੈਸਲੇ ਵੀ ਲਏ ਗਏ ਅਤੇ ਖੇਡ ਕਬੱਡੀ ਨੂੰ ਹੋਰ ਪ੍ਰੋਮੋਟ ਕਰਨ ਲਈ ਵਚਨਬੱਧ ਕੀਤਾ ਗਿਆ। ਨੈਸ਼ਨਲ ਕਬੱਡੀ ਫੈਡਰੇਸ਼ਨ ਔਫ ਉਨਟਾਰੀਓ (NKFO) ਵੱਲੋਂ ਇਹ ਸਾਫ ਕਰ ਦਿੱਤਾ ਗਿਆ ਕਿ ਸਾਰੇ ਕਬੱਡੀ ਖਿਡਾਰੀਆਂ ਨੂੰ ਜਲਦੀ ਤੋਂ ਜਲਦੀ ਸੁਨੇਹੇ ਲਗਾ ਦਿੱਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਕਬੱਡੀ ਟੂਰਨਾਮੈਂਟ ਸ਼ੁਰੂ ਕਰ ਦਿੱਤੇ ਜਾਣਗੇ, ਨੈਸ਼ਨਲ ਕਬੱਡੀ ਫੈਡਰੇਸ਼ਨ ਔਫ ਉਨਟਾਰੀਓ (NKFO) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਾਰੇ ਟੂਰਨਾਮੈਂਟ WKDC ਅਧੀਨ ਟੈਸਟ ਕਰਵਾ ਕੇ ਹੋਣਗੇ ਤਾਂ ਜੋ ਮਾਂ ਖੇਡ ਕਬੱਡੀ ਸਾਫ ਸੁਥਰੇ ਢੰਗ ਨਾਲ ਹੋ ਸਕੇ ਅਤੇ ਕਿਸੇ ਤਰ੍ਹਾਂ ਦੀ ਵੀ ਧਾਂਦਲੀ ਨਾ ਹੋ ਸਕੇ। NKFO ਵੱਲੋਂ ਸਾਰੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਬੇਨਤੀ ਕੀਤੀ ਗਈ ਆਓ ਸਾਰੇ ਰੱਲ ਮਿਲ ਕੇ ਮਾਂ ਖੇਡ ਕਬੱਡੀ ਦੇ ਰੁਤਬੇ ਨੂੰ ਹੋਰ ਬੁਲੰਦ ਕਰੀਏ ਅਤੇ ਇਸ ਦੀ ਬਿਹਤਰੀ ਲਈ ਕੰਮ ਕਰੀਏ।

5 ਕਲੱਬਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ –

1 – Warriors ਕੱਬਡੀ ਕਲੱਬ

2 – ਉਨਟਾਰੀਓ ਖਾਲਸਾ ਦਰਬਾਰ ਕਬੱਡੀ ਕਲੱਬ

3- ਨਿਰਵੈਰ ਸਪੋਰਟਸ ਐਂਡ ਕਲਚਰਲ ਕਲੱਬ

4 – ਬਾਬਾ ਕਾਹਨ ਦਾਸ ਕਬੱਡੀ ਕਲੱਬ

5 – CAN SIKH ਕਲਚਰਲ ਕਲੱਬ

ਨੈਸ਼ਨਲ ਕਬੱਡੀ ਫੈਡਰੇਸ਼ਨ ਔਫ ਉਨਟਾਰੀਓ (NKFO) ਦੀ ਬੈਠਕ ਵਿੱਚ ਸਰਬ ਸੰਮਤੀ ਦੇ ਨਾਲ ਬਣਾਈ ਗਈ ਕਮੇਟੀ, ਉਸ ਦੇ ਔਹਦੇਦਾਰਾਂ ਦੇ ਨਾਂਅ ਅਤੇ ਉਹਨਾਂ ਨੂੰ ਦਿੱਤੀਆਂ ਗਈਆਂ ਜਿੰਮੇਵਾਰੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਚੇਅਰਮੈਨ – ਜੱਸਾ ਭੋਗਲ, ਵਾਈਸ ਚੇਅਰਮੈਨ – ਰਣਜੀਤ ਬਰਾੜ, ਪ੍ਰਧਾਨ – ਸੁਖਵਿੰਦਰ ਮਾਨ, ਵਾਈਸ ਪ੍ਰਧਾਨ – ਸੁਖਵਿੰਦਰ ਰੰਧਾਵਾ, ਸਕੱਤਰ – ਸਤਨਾਮ ਚਾਹਲ, ਖ਼ਜ਼ਾਨਚੀ – ਹਰਮਨ ਕੰਗ, ਮੀਡਿਆ ਕੋਆਰਡੀਨੇਟਰ ਸਰਦਾਰ ਸਨੋਵਰ ਢਿੱਲੋਂ, ਵਿਸ਼ਵਜੀਤ ਗਰੇਵਾਲ (ਲਿਟਲੁ), ਖਿਡਾਰੀ ਕੋਆਰਡੀਨੇਟਰ ਜਤਿੰਦਰ ਸੰਘਾ ਤੋਚੀ, ਭਿਰਾ ਸਿੱਧਵਾਂ, ਸੰਦੀਪ ਕੰਗ ਲੱਲੀਆਂ, ਸੰਦੀਪ ਲੁੱਧਰ ਗੁਰਦਸਪੂਰ।

ਪੰਜਾਬ ਅਤੇ ਪੰਜਾਬੀਆਂ ਦੇ ਰੋਮ ਰੋਮ ਵਿਚ ਮਾਂ ਖੇਡ ਕਬੱਡੀ ਵਸਦੀ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਵੀ ਵੱਡੇ ਪੱਧਰ ਉੱਤੇ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਰਹਿੰਦੇ ਹਨ ਅਤੇ ਇਹ ਉਪਰਾਲਾ ਉਹਨਾਂ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ। ਆਓ ਸਾਰੇ ਮਿਲ ਕੇ ਇਸ ਉਪਰਾਲੇ ਦਾ ਸਮਰਥਨ ਕਰੀਏ ਅਤੇ ਸਾਡੀ ਮਾਂ ਖੇਡ ਕਬੱਡੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਲਈ ਇੱਕਜੁੱਟ ਹੋਈਏ।

Spread the love