ਰੂਸ-ਯੂਕਰੇਨ ਸੰਕਟ ਦਰਮਿਆਨ ਅਮਰੀਕਾ ਵੀ ਚਿੰਤਤ ਨਜ਼ਰ ਆ ਰਿਹਾ।

ਕਈ ਵਾਰ ਅਮਰੀਕਾ ਨੇ ਯੂਕਰੇਨ ਮਾਮਲੇ ‘ਤੇ ਰੂਸ ਨੂੰ ਚਿਤਾਵਨੀ ਦਿੱਤੀ ਨਾਲ ਹੀ ਅਮਰੀਕਾ ਨੇ 8500 ਫੌਜੀਆਂ ਨੂੰ ‘ਹਾਈ ਅਲਰਟ’ ‘ਤੇ ਰੱਖਿਆ ਹੈ।

ਰੂਸ ਵੱਲੋਂ ਯੂਕਰੇਨ ’ਤੇ ਸੈਨਿਕ ਕਾਰਵਾਈ ਕੀਤੇ ਜਾਣ ਵਧਦੇ ਖਦਸ਼ਿਆਂ ਦੌਰਾਨ ਪੈਂਟਾਗਨ (ਅਮਰੀਕਾ) ਨੇ 8,500 ਸੈਨਿਕਾਂ ਨੂੰ ‘ਨਾਟੋ’ ਬਲ ਦੇ ਹਿੱਸੇ ਵਜੋਂ ਯੂਰੋਪ ਵਿੱਚ ਤਾਇਨਾਤ ਹੋਣ ਵਾਸਤੇ ਤਿਆਰ ਰਹਿਣ ਲਈ ਹੁਕਮ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਰੋਪ ਦੇ ਮੁੱਖ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਇੱਕਜੁਟਤਾ ਦਿਖਾਈ।

ਅਮਰੀਕੀ ਸੈਨਿਕਾਂ ਯੂਰਪ ਵਿੱਚ ਤਾਇਨਾਤ ਕਰਨ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਜਾਣ ਦੌਰਾਨ ਦੂਜੇ ਪਾਸੇ ਅਜਿਹੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਆਪਣੇ ਉਸ ਸਖ਼ਤ ਰੁਖ ਤੋਂ ਪਿੱਛੇ ਹਣਗੇ, ਜਿਸ ਨੂੰ ਬਾਇਡਨ ਨੇ ਗੁਆਂਢੀ ਮੁਲਕ ’ਤੇ ਹਮਲੇ ਦੇ ਖ਼ਤਰਾ ਵਾਲਾ ਰੁਖ ਦੱਸਿਆ ਹੈ।

ਦੱਸ ਦੇਈਏ ਕਿ ਅਮਰੀਕਾ ਅਤੇ ਬ੍ਰਿਟੇਨ ਦੇ ਫੌਜੀ ਮਾਹਰਾਂ ਮੁਤਾਬਕ ਰੂਸ ਨੇ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੀ ਸਰਹੱਦ ‘ਤੇ ਘੇਰਾਬੰਦੀ ਕੀਤੀ ਹੋਈ ਹੈ।

ਯੂਕਰੇਨ ਦੀ ਸਰਹੱਦ ‘ਤੇ ਲਗਭਗ 1 ਲੱਖ ਰੂਸੀ ਸੈਨਿਕ, 12,000 ਟੈਂਕ, 330 ਲੜਾਕੂ ਜਹਾਜ਼, 1600 ਤੋਪਖਾਨੇ, 240 ਹੈਲੀਕਾਪਟਰ, 75 ਜਹਾਜ਼ ਅਤੇ 6 ਪਣਡੁੱਬੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਹਾਲਾਂਕਿ ਰੂਸੀ ਵਿਦੇਸ਼ ਮੰਤਰਾਲਾ ਇਨ੍ਹਾਂ ਨੂੰ ਆਤਮ-ਰੱਖਿਆ ਲਈ ਇਕੱਠ ਦੱਸ ਰਿਹਾ ਹੈ ਪਰ ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਯੂਕਰੇਨ ਨੂੰ ਤਿੰਨ ਪਾਸਿਓਂ ਘੇਰਨ ਦੀ ਰੂਸ ਦੀ ਰਣਨੀਤੀ ਦਾ ਹਿੱਸਾ ਹੈ।

ਰੂਸ ਨੇ 2014 ਵਿੱਚ ਯੂਕਰੇਨ ਉੱਤੇ ਹਮਲਾ ਕਰਕੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ।

ਉਧਰ ਦੂਸਰੇ ਪਾਸੇ ਵ੍ਹਾਈਟ ਹਾਊਸ ਦੇ ਪ੍ਰੈੱਸ ਬੁਲਾਰੇ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੁਫੀਆ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ਰੂਸ ਨੇ ਆਪਣੇ ਸਾਈਬਰ ਲੜਾਕਿਆਂ ਨੂੰ ਯੂਕਰੇਨ ਵਿੱਚ ਧੱਕ ਦਿੱਤਾ ਹੈ।”

ਜੇਕਰ ਰੂਸ ਤੋਂ ਹਮਲਾ ਹੋਇਆ ਤਾਂ ਅਮਰੀਕਾ ਯੂਕਰੇਨ ਦੀ ਮਦਦ ਕਰੇਗਾ। ਪਿਛਲੇ ਕੁਝ ਸਾਲਾਂ ਵਿੱਚ ਬਾਇਡਨ ਪ੍ਰਸ਼ਾਸਨ ਦਾ ਇਹ ਪਹਿਲਾ ਸਪੱਸ਼ਟ ਬਿਆਨ ਹੈ। ਪਿਛਲੇ ਦਿਨੀਂ ਅਮਰੀਕਾ ਯੂਕਰੇਨ ਨੂੰ ਸਿੱਧੀ ਮਦਦ ਦੇਣ ਦੇ ਬਿਆਨਾਂ ਤੋਂ ਬਚਦਾ ਰਿਹਾ ਹੈ।

Spread the love